
ਚੰਡੀਗੜ੍ਹ, 9 ਦਸੰਬਰ ( ਨੀਊਜ਼ ਟਾਊਨ ): ਅਲਬਾ ਸਮੇਰਿਗਲਿਉ ਨੇ ਚੰਡੀਗੜ੍ਹ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਵਜੋਂ ਕਾਰਜ ਭਾਰ ਸੰਭਾਲ ਲਿਆ ਹੈ। ਉਹ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਉਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਯੂਨਾਈਟਿਡ ਕਿੰਗਡਮ (ਯੂ.ਕੇ) ਦੀ ਨੁਮਾਇੰਦਗੀ ਕਰਦੀ ਹੈ। ਅਲਬਾ ਇਕ ਤਜਰਬੇਕਾਰ ਰਾਜਨਾਇਕ ਹੈ ਅਤੇ ਉਹ ਲੰਡਨ ਅਤੇ ਵਿਦੇਸ਼ਾਂ ਵਿਚ ਕਈ ਜ਼ਿੰਮੇਵਾਰ ਭੂਮਿਕਾਵਾਂ ਨਿਭਾ ਚੁੱਕੀ ਹੈ। ਉਸ ਦੀਆਂ ਪਹਿਲਾਂ ਦੀਆਂ ਤਾਇਨਾਤੀਆਂ ਵਿਚ ਮੌਂਟਸੇਰਾਟ ਸ਼ਾਮਲ ਹੈ, ਜਿੱਥੇ ਉਹ ਪ੍ਰੋਗਰਾਮ ਅਤੇ ਦਫ਼ਤਰ ਮੁਖੀ ਵਜੋਂ ਸੇਵਾ ਨਿਭਾਉਂਦੀ ਰਹੀ। ਇਸ ਤੋਂ ਇਲਾਵਾ, ਉਹ ਕੈਰੇਬੀਅਨ ਖੇਤਰ ਅਤੇ ਦੱਖਣੀ ਏਸ਼ੀਆ ਵਿਚ ਵੀ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ। ਲੰਡਨ ਵਿਚ ਉਸ ਨੇ ਆਰਥਿਕ ਵਿਕਾਸ, ਲੋਕਤੰਤਰਿਕ ਪ੍ਰਬੰਧਨ, ਸੁਰੱਖਿਆ ਸਹਿਯੋਗ ਅਤੇ ਮਨੁੱਖੀ ਅਧਿਕਾਰਾਂ ਵਰਗੇ ਕਈ ਨੀਤਿਗਤ ਖੇਤਰਾਂ ਵਿਚ ਕੰਮ ਕੀਤਾ ਹੈ। ਅਲਬਾ ਨੇ ਲੰਡਨ ਸਕੂਲ ਆਫ਼ ਈਕਾਨਾਮਿਕਸ ਐਂਡ ਪਾਲਿਟਿਕਲ ਸਾਇੰਸ ਤੋਂ ਅੰਤਰਰਾਸ਼ਟਰੀ ਵਿਕਾਸ ਵਿਚ ਬੀਐਸਸੀ, ਯੂਨੀਵਰਸਿਟੀ ਆਫ਼ ਐਬਰਡਿਨ ਤੋਂ ਐਮਏ, ਅਤੇ ਯੂਨੀਵਰਸਿਟੀ ਆਫ ਸਿਏਨਾ ਤੋਂ ਰਾਜਨੀਤੀ ਵਿਚ ਬੈਚੂਲਰ ਡਿਗਰੀ ਹਾਸਲ ਕੀਤੀ ਹੈ।
——————————
This news is auto published from an agency/source and may be published as received.
