
ਫ਼ਤਿਹਗੜ੍ਹ ਸਾਹਿਬ, 8 ਦਸੰਬਰ (ਰੂਪ ਨਰੇਸ਼): ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿੱਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ ਮੂਲੇਪੁਰ ਤੋਂ ਰਣਜੀਤ ਕੌਰ ਪੰਡਰਾਲੀ ਅਤੇ ਬਲਾਕ ਸੰਮਤੀ ਦੇ ਉਮੀਦਵਾਰ — ਜੋਨ ਭਮਾਰਸੀ ਬੁਲੰਦ ਤੋਂ ਕਮਲਜੀਤ ਕੌਰ ਭੱਲਮਾਜਰਾ, ਜੋਨ ਲਟੋਰ ਤੋਂ ਅਮਰ ਸਿੰਘ ਲਟੋਰ, ਜੋਨ ਸਾਨੀਪੁਰ ਤੋਂ ਸਪਿੰਦਰ ਕੌਰ, ਜੋਨ ਰਿਊਣਾ ਉੱਚਾ ਤੋਂ ਹਰਜੀਤ ਕੌਰ, ਜੋਨ ਬਧੌਛੀ ਕਲਾਂ ਤੋਂ ਜਸਵਿੰਦਰ ਕੌਰ ਬਧੌਛੀ, ਜੋਨ ਖੇੜਾ ਤੋਂ ਹਰਦੀਪ ਸਿੰਘ ਬਾਠ, ਜੋਨ ਰਾਮਪੁਰ ਨੌਬਾਦ ਤੋਂ ਸ਼ਰਨਪ੍ਰੀਤ ਕੌਰ, ਅਤੇ ਜੋਨ ਪੋਲਾ ਤੋਂ ਗੁਰਵਿੰਦਰ ਸਿੰਘ ਮੁਹੰਮਦੀਪੁਰ — ਦੇ ਹੱਕ ਵਿੱਚ ਸਮਰਥਨ ਮੰਗਿਆ।
ਚੋਣ ਪ੍ਰਚਾਰ ਦੌਰਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੌਜੂਦਾ ਪੰਜਾਬ ਸਰਕਾਰ ਦੀ ਕੜੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਵਾਅਦਿਆਂ ਦੇ ਆਧਾਰ ’ਤੇ ਸੱਤਾ ਹਾਸਲ ਕੀਤੀ ਸੀ, ਉਹਨਾਂ ’ਚੋਂ ਇੱਕ ਵੀ ਵਾਅਦਾ ਜ਼ਮੀਨ ’ਤੇ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸੂਬਾ ਬੇਰੋਜ਼ਗਾਰੀ, ਮੰਗਾਈ, ਖਰਾਬ ਕਾਨੂੰਨ-ਵਿਵਸਥਾ ਅਤੇ ਕਿਸਾਨਾਂ ਦੇ ਸੰਕਟ ਕਾਰਨ ਪੂਰੀ ਤਰ੍ਹਾਂ ਹਿਲ ਚੁੱਕਾ ਹੈ, ਪਰ ਸਰਕਾਰ ਸਿਰਫ਼ ਲੋਕਾਂ ਨੂੰ ਧੋਖੇ ਵਿੱਚ ਰੱਖਣ ਲਈ ਇਸ਼ਤਿਹਾਰਬਾਜ਼ੀ ਕਰ ਰਹੀ ਹੈ।
ਸ:ਨਾਗਰਾ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੀ ਆਸ ਦੇ ਕੇ ਧੋਖਾ ਕੀਤਾ ਗਿਆ ਹੈ। ਉਦਯੋਗ ਬੰਦ ਹੋ ਰਹੇ ਹਨ, ਪਰ ਸਰਕਾਰ ਖਾਲੀ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਹੈ। ਜੁਰਮ, ਗੈਂਗਸਟਰ ਗਤੀਵਿਧੀਆਂ ਅਤੇ ਨਸ਼ੇ ਦੀ ਸਮੱਸਿਆ ਵਧ ਰਹੀ ਹੈ, ਪਰ ਸਰਕਾਰ ਹਕੀਕਤ ਤੋਂ ਮੁੰਹ ਮੋੜ ਕੇ ਸਿਰਫ਼ ਬੋਲਬਾਲਾ ਕਰਨ ’ਚ ਲੱਗੀ ਹੈ।
ਸ:ਨਾਗਰਾ ਨੇ ਦਾਅਵਾ ਕੀਤਾ ਕਿ ਆਰਥਿਕ ਤਬਾਹੀ ਦੇ ਮੱਦੇਨਜ਼ਰ ਸੂਬੇ ਦਾ ਭਵਿੱਖ ਘੋਰ ਅੰਧਕਾਰ ਵਿੱਚ ਧੱਕਿਆ ਜਾ ਰਿਹਾ ਹੈ। ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਸਰਕਾਰ ਵਿਗਿਆਪਨਾਂ 'ਤੇ ਕ੍ਰੋੜਾਂ ਰੁਪਏ ਖਰਚ ਰਹੀ ਹੈ, ਪਰ ਜਨਹਿੱਤ ਵਾਲੇ ਕੰਮਾਂ ਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਜਾ ਰਿਹਾ ਹੈ।
ਅੰਤ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਸੱਚਾਈ, ਵਿਕਾਸ ਅਤੇ ਜਨਹਿੱਤ ਦੀ ਆਵਾਜ਼ ਬਣ ਕੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤੀ ਨਾਲ ਜਿਤਾ ਕੇ ਮੌਜੂਦਾ ਨਾਕਾਰਾ ਸਰਕਾਰ ਨੂੰ ਕਰਾਰਾ ਜਵਾਬ ਦੇਣ।ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਸਾਬਕਾ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ,ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਾਬਕਾ ਸਰਪੰਚ ਧਰਮਿੰਦਰ ਸਿੰਘ ਨਬੀਪੁਰ, ਗੁਰਲਾਲ ਸਿੰਘ ਲਾਲੀ, ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ ਬਾਵਾ,ਹਰਵਿੰਦਰ ਸਿੰਘ ਲਟੋਰ,ਗੁਰਜੀਤ ਸਿੰਘ ਭੱਲਮਾਜਰਾ,ਗੁਰਸੇਵਕ ਸਿੰਘ ਸੋਨੀ, ਜਸਵਿੰਦਰ ਸਿੰਘ,ਬੂਟਾ ਸਿੰਘ,ਪ੍ਰਸ਼ੋਤਮ ਸਿੰਘ ਪਾਂਧੀ, ਗੁਰਪ੍ਰੀਤ ਸਿੰਘ,ਗੁਰਸੇਵਕ ਸਿੰਘ, ਲਾਡੀ ਬਥੋਛੀ ਆਦਿ ਹਾਜ਼ਰ ਸਨ।
——————————
This news is auto published from an agency/source and may be published as received.
