
ਚੰਡੀਗੜ੍ਹ, (ਨਿਊਜ਼ ਟਾਊਨ): ਪੰਜਾਬ ਦੇ ਡੀ.ਜੀ.ਪੀ. ਨੇ ਵੱਡੀ ਕਾਰਵਾਈ ਕਰਦਿਆਂ ਡੀ.ਐਸ.ਪੀ. ਹੈੱਡ ਕੁਆਰਟਰ ਹੁਸ਼ਿਆਰਪੁਰ ਬਬਨਦੀਪ ਸਿੰਘ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਬਬਨਦੀਪ ਸਿੰਘ ਨੂੰ ਜਲੰਧਰ ਤੋਂ ਬਦਲ ਕੇ ਡੀ.ਐਸ.ਪੀ. ਹੁਸ਼ਿਆਰਪੁਰ ਲਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਡੀ.ਐਸ.ਪੀ. ਨੂੰ ਇਕ ਕੋਰਸ ਕਰਨ ਲਈ ਮਿਤੀ 17.11.2025 ਤੋਂ 22.11.2025 ਤਕ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ ਵਿਖੇ ਭੇਜਿਆ ਗਿਆ ਸੀ। ਯੂਨੀਰਵਰਸਿਟੀ ਤੋਂ ਵਿਭਾਗ ਨੂੰ ਸ਼ਿਕਾਇਤ ਮਿਲੀ ਹੈ ਕਿ ਇਸ ਦੌਰਾਨ ਡੀ.ਐਸ.ਬੀ. ਬਬਨਦੀਪ ਸਿੰਘ ਨੇ ਪੁਲਿਸ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਹੈ। ਇਸ ਨੂੰ ਆਧਾਰ ਬਣਾ ਕੇ ਹੀ ਡੀ.ਐਸ.ਪੀ. ਵਿਰੁਧ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਅਧਿਕਾਰੀ ਦਾ ਮੁੱਖ ਦਫ਼ਤਰ ਆਈ.ਆਰ.ਬੀ. ਕਪੂਰਥਲਾ ਹੋਵੇਗਾ।
——————————
This news is auto published from an agency/source and may be published as received.
