
ਬੱਸੀ ਪਠਾਣਾ ਬਾਈਪਾਸ ਤੇ ਲੱਗ ਰਿਹਾ ਕੁੜ੍ਹੇ ਦਾ ਢੇਰ ਕਈ ਭਿਆਨਕ ਬਿਮਾਰੀਆਂ ਨੂੰ ਦੇ ਰਿਹਾਂ ਸੱਦਾ
ਫਤਿਹਗੜ ਸਾਹਿਬ, ਰੂਪ ਨਰੇਸ਼ ਅੱਜ ਬਸੀ ਪਠਾਣਾ ਦਾ ਹਰ ਸ਼ਹਿਰੀ ਪ੍ਰਸ਼ਾਸਨ ਤੋਂ ਦੁਖੀ ਹੈ ਜਿਸ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਰਹਿਣ ਲਈ ਸਾਫ ਸੁਥਰਾ ਵਾਤਾਵਰਨ ਦੇਣਾ ਹੁੰਦਾ ਹੈ ਉਹ ਪ੍ਰਸ਼ਾਸਨ ਹੀ ਸ਼ਹਿਰੀਆਂ ਨਾਲ ਵਿਤਕਰਾ ਕਰਦੇ ਹੋਏ ਨਗਰ ਕੌਂਸਲ ਸਰਹੰਦ ਆਪਣੇ 15-20 ਕਿਲੋਮੀਟਰ ਦੇ ਏਰੀਏ ਤੋਂ ਇਕੱਠਾ ਕਰਕੇ ਗੰਦਾ ਕੂੜਾ ਕਰਕਟ ਬੱਸੀ ਪਠਾਣਾ ਬਾਈਪਾਸ (ਨੇੜੇ ਚੀਮਾ ਗੈਸ ਏਜੰਸੀ )ਕੋਲ ਜੋ ਗੰਦ ਸੁੱਟਿਆ ਜਾ ਰਿਹਾ ਹੈ ਉਸ ਦੀ ਅੱਜ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਐਮ.ਐਲ ਵਰਮਾ ਅਤੇ ਮੇਂਬਰ ਕੇ.ਕੇ ਵਰਮਾ,ਕਮਲ ਗੁਪਤਾ,ਜੈ ਕ੍ਰਿਸ਼ਨ ਕਸ਼ਯਪ, ਬਲਦੇਵ ਕ੍ਰਿਸ਼ਨ, ਮਿਹਰ ਸਿੰਘ ਸਕੱਤਰ, ਹਰਨੇਕ ਸਿੰਘ, ਕਰਮਜੀਤ ਸਿੰਘ ਸਾਬਕਾ ਤਹਿਸੀਲਦਾਰ ਨੇ ਸਖਤ ਸ਼ਬਦਾਂ ਵਿੱਚ ਵਿਰੋਧਤਾ ਕਰਦੇ ਹੋਏ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਸਰਹੰਦ ਤੋਂ ਲਿਆ ਕੇ ਜਿਸ ਗੰਦ ਨਾਲ ਬਸੀ ਪਠਾਣਾ ਸ਼ਹਿਰ ਦੀ ਆਬੋ ਹਵਾ ਖਰਾਬ ਕੀਤੀ ਜਾ ਰਹੀ ਹੈ। ਉਸ ਨਾਲ ਬਿਮਾਰੀਆਂ ਫੈਲਣ ਵਾਤਾਵਰਨ ਪ੍ਰਦੂਸ਼ਿਤ ਹੋਣ ਸਦਕਾ ਮਹਾਮਾਰੀ ਫੈਲਣ ਦਾ ਵੀ ਡਰ ਹਰ ਵੇਲੇ ਬਣਿਆ ਹੋਇਆ ਹੈ ਜਿਸ ਨੂੰ ਬਿਲਕੁਲ ਵੀ ਸ਼ਹਿਰ ਨਿਵਾਸੀ ਅਤੇ ਸੀਨੀਅਰ ਸਿਟੀਜਨ ਕਦੇ ਵੀ ਸਹਿਨ ਨਹੀਂ ਕਰਨਗੇ। ਜਿਸ ਦੇ ਖਿਲਾਫ ਪ੍ਰਸ਼ਾਸਨ ਵਿਰੁੱਧ ਧਰਨੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦਾ ਉਹ ਏਰੀਆ ਹੈ ਜਿੱਥੇ ਸੀਨੀਅਰ ਸਿਟੀਜਨ ਸਵੇਰੇ-ਸ਼ਾਮ ਸੈਰ ਕਰਦੇ ਸਨ। ਇਸ ਏਰੀਏ ਦਾ ਗੰਦਾ ਵਾਤਾਵਰਨ ਹੋਣ ਕਾਰਨ ਸੈਰ ਬੰਦ ਹੋ ਗਈ ਹੈ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੇ ਨੇੜੇ ਰਹਿ ਰਹੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਹੈ ਸੁਟੇ ਗੰਦ ਤੋੰ 24 ਘੰਟੇ ਕੁੱਤੇ ਅਤੇ ਡੰਗਰ ਮੂੰਹ ਮਾਰਦੇ ਹਨ ਤੇ ਇਹਨਾਂ ਦੇ ਹਲਕਾਉ ਦਾ ਕਾਰਨ ਬਣ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੱਢਣ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਬਰਸਾਤਾਂ ਦੇ ਮੌਸਮ ਵਿੱਚ ਉਪਰ ਗੰਦੀ ਬਦਬੂ ਜਿੱਥੇ ਫੈਲੇਗੀ ਉਥੇ ਹੀ ਧਰਤੀ ਵਿੱਚ ਪਾਣੀ ਸਮਾਉਣ ਸਦਕਾ ਹੇਠਲਾ ਪਾਣੀ ਇਨਸਾਨਾਂ ਲਈ ਪੀਣ ਤੋਂ ਘਾਤਕ ਸਾਬਤ ਹੋਵੇਗਾ ਅਤੇ ਗੰਭੀਰ ਬਿਮਾਰੀਆਂ ਵੀ ਲੱਗਣਗੀਆਂ। ਸ਼ਹਿਰੀਆਂ ਨੇ ਅਤੇ ਸੀਨੀਅਰ ਸਿਟੀਜਨਾ ਨੇ ਮੰਗ ਕੀਤੀ ਕਿ ਇੱਥੇ ਸਰਹੰਦ ਨਗਰ ਕੌਂਸਲ ਵੱਲੋਂ ਸੁੱਟਿਆ ਜਾਂਦਾ ਕੂੜੇ ਦਾ ਡੰਪ ਖਤਮ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਖ ਦਾ ਸਾਹ ਆ ਸਕੇ।
——————————
This news is auto published from an agency/source and may be published as received.
