
ਕੇਂਦਰੀ ਰੇਲ ਰਾਜ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਾਰੀਆਂ ਰੁਕਵਟਾਂ ਹੋਈਆਂ ਦੂਰ
ਗੁਰਦਾਸਪੁਰ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਰੇਲਵੇ ਨੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਟਰੈਕ 'ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਧਿਕਾਰੀਆਂ ਨੂੰ ਰੇਲਵੇ ਲਾਈਨ ਨੂੰ "ਅਨਫ੍ਰੀਜ਼" ਕਰਨ ਦਾ ਹੁਕਮ ਦਿੱਤਾ ਹੈ, ਜਿਸ ਨੂੰ ਪਹਿਲਾਂ ਅਲਾਈਨਮੈਂਟ, ਜ਼ਮੀਨ ਪ੍ਰਾਪਤੀ ਨਾਲ ਸਬੰਧਤ ਤਕਨੀਕੀ ਮੁੱਦਿਆਂ ਤੋਂ ਬਾਅਦ "ਫ੍ਰੀਜ਼" ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਰੇਲਵੇ ਦੀ ਭਾਸ਼ਾ ਵਿੱਚ "ਫ੍ਰੀਜ਼ਿੰਗ" ਦਾ ਮਤਲਬ ਹੈ ਕਿ ਅਧਿਕਾਰੀਆਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਤਰੱਕੀ ਨਾ ਕਰ ਪਾਉਣ ਤੋਂ ਬਾਅਦ ਕਿਸੇ ਯੋਜਨਾ ਨੂੰ ਫਾਈਲਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਜਦਕਿ ‘ਅਨਫਰੀਜ਼’ ਦਾ ਅਰਥ ਹੈ ਕਿ ਸਾਰੇ ਮੁੱਦਿਆਂ ਨੂੰ ਸੁਲਝਾਉਣ ਤੋਂ ਬਾਅਦ ਕੰਮ ਫਿਰ ਤੋਂ ਸ਼ੁਰੂ ਕਰਨਾ। ਕੇਂਦਰੀ ਮੰਤਰੀ ਰਵਨੀਤ ਸਿੰਘ ਨੇ ਬਿੱਟੂ ਨੇ ਕਿਹਾ ਕਿ ਮੈਨੂੰ ਇਸ ਯੋਜਨਾ ਦੇ ਮਹੱਤਵ ਦਾ ਪਤਾ ਸੀ ਇਸ ਲਈ ਮੈਂ ਸਬੰਧਤ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਕੰਮ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ। ਉਤਰ ਰੇਲਵੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੱਤਰ ’ਚ ਕਿਹਾ ਕਿ ਰੇਲਵੇ ਵਿਭਾਗ ਚਾਹੁੰਦਾ ਹੈ ਕਾਦੀਆਂ-ਬਿਆਸ ਲਾਈ ਨੂੰ ਹੁਣ ਅਨਫ਼ਰੀਜ਼ ਕਰ ਦਿੱਤਾ ਜਾਵੇ ਤਾਂ ਜੋ ਰੇਲਵੇ ਟਰੈਕ ’ਤੇ ਕੰਮ ਸ਼ੁਰੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਯੋਜਨਾ 1929 ’ਚ ਬ੍ਰਿਟਿਸ ਸਰਕਾਰ ਵੱਲੋਂ ਬਣਾਈ ਗਈ ਸੀ। ਇਸ ਲਾਈਨ ਦਾ ਨਿਰਮਾਣ ਉਤਰ-ਪੱਛਮ ਰੇਲਵੇ ਵੱਲੋੀ ਕੀਤਾ ਜਾਣਾ ਸੀ ਜਦਿਕ 33 ਫ਼ੀ ਸਦੀ ਟਰੈਕ ਦਾ ਕੰਮ ਪੂਰਾ ਹੋਣ ਤੋਂ ਬਾਅਦ 1932 ’ਚ ਇਸ ਯੋਜਨਾ ਨੂੰ ਰੋਕ ਦਿੱਤਾ ਗਿਆ ਸੀ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੇ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਇਸ ਯੋਜਨਾ ਨੂੰ ਪਹਿਲ ਦੇਣ ਲਈ ਰਾਜੀ ਕੀਤਾ ਸੀ।
——————————
This news is auto published from an agency/source and may be published as received.
