
ਫਤਿਹਗੜ੍ਹ ਸਾਹਿਬ, 13 ਨਵੰਬਰ (ਰੂਪ ਨਰੇਸ਼)– ਅੱਜ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਅਹੁਦੇਦਾਰਾਂ ਅਤੇ ਬਲਾਕ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਹੰਦ ਵਿਖੇ ਹੋਈ, ਜਿਸ ਵਿੱਚ ਸੁਨੀਤ ਕੁਮਾਰ ਸ਼ਰਮਾ ਨੂੰ ਸਰਬ ਸੰਮਤੀ ਨਾਲ ਲਗਾਤਾਰ ਤੀਜੀ ਵਾਰ ਜਿਲਾ ਪ੍ਰਧਾਨ ਚੁਣ ਲਿਆ ਗਿਆl ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਨੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਰਵਿੰਦਰ ਭਾਟੀਆ ਨੂੰ ਜਿਲਾ ਜਨਲ ਸਕੱਤਰ, ਇੰਦਰਜੀਤ ਸਿੰਘ ਭੋਲਾ, ਗੁਰਨਾਮ ਸਿੰਘ ਸੋਢੀ, ਜਗਤਾਰ ਸਿੰਘ ਲੋਟੇ ਅਤੇ ਵਿਨੋਦ ਕੁਮਾਰ ਢੰਡ ਨੂੰ ਜ਼ਿਲਾ ਮੀਤ ਪ੍ਰਧਾਨ, ਦਵਿੰਦਰ ਪਾਲ ਸਿੰਘ ਅਤੇ ਨਵਨੀਤ ਸ਼ਰਮਾ ਨੂੰ ਜੁਆਇੰਟ ਸੈਕਟਰੀ, ਵਿਨੋਦ ਕੁਮਾਰ, ਡਾ. ਅਨਿਲ ਕੁਮਾਰ ਅਤੇ ਪਰਮਜੀਤ ਸਿੰਘ ਨੂੰ ਅਗਜੈਕਟਿਵ ਕਮੇਟੀ ਦੇ ਮੈਂਬਰ ਚੁਣਿਆ ਗਿ ਇਸ ਮੀਟਿੰਗ ਵਿੱਚ ਮੰਡੀ ਗੋਬਿੰਦਗੜ੍ਹ ਦੇ ਚੇਅਰਮੈਨ ਅਵਤਾਰ ਸਿੰਘ ਹੈਪੀ, ਪ੍ਰਧਾਨ ਭਲਵਿੰਦਰ ਸਿੰਘ ਅਤੇ ਸਕੱਤਰ ਵਿਕਾਸ ਬਤਰਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀl ਇਸੇ ਤਰ੍ਹਾਂ ਕਮਲਜੀਤ ਸਿੰਘ ਖੇੜਾ, ਕੇਸਰ ਸਿੰਘ, ਸੁਰਿੰਦਰ ਸਿੰਘ ਅਤੇ ਸਚਿਨ ਸ਼ਰਮਾ ਨੂੰ ਅੱਗਜੈਕਟਿਵ ਬਾਡੀ ਦਾ ਮੈਂਬਰ ਚੁਣਿਆ ਗਿਆ।ਜਿਲਾ ਪ੍ਰਧਾਨ ਸਨੀਤ ਕੁਮਾਰ ਸ਼ਰਮਾ ਨੇ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਮੈਡੀਕਲ ਵਾਲਿਆਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਵਚਨਬੱਧ ਹਨl ਉਨ੍ਹਾਂ ਦੱਸਿਆ ਕਿ ਉਹ ਪੰਜਾਬ ਕੈਮਿਸਟ ਐਸੋਸੀਏਸ਼ਨ ( ਪੀ ਸੀ ਏ ) ਨਾਲ ਜੁੜੇ ਹੋਏ ਹਨl ਇਸ ਮੌਕੇ ਨਵੀਂ ਚੁਣੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
