
ਸਰਹਿੰਦ, ਥਾਪਰ: ਅਧਿਆਪਕਾ ਈਸ਼ਾ ਕਪਿਲਾ, ਅਰਸ਼ਦੀਪ ਕੌਰ ਅਤੇ ਅਮਰਜੀਤ ਕੌਰ ਵਲੋਂ ਆਮ ਖਾਸ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮੂਹ ਮੈਂਬਰਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਤੇ ਪੰਜਾਬੀ ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ।ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਗੁਰਪ੍ਰੀਤ ਕੌਰ ਨੇ ਤੀਆਂ ਦੀ ਰਾਣੀ ਦਾ ਖ਼ਿਤਾਬ ਜਿੱਤਿਆ।

 
							 
															