ਲਹਿਰ ਕ੍ਰਾਂਤੀ ਹਿਊਮਨ ਬਿੰਗ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਵੱਲੋਂ ਮਨਾਇਆ ਗਿਆ ਸੰਸਥਾ ਦਾ ਪਹਿਲਾ ਸਥਾਪਨਾ ਦਿਵਸ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਮਿਤੀ 19 ਜੁਲਾਈ ਨੂੰ ਲਹਿਰ ਕ੍ਰਾਂਤੀ ਹਿਊਮਨ ਬਿੰਗ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਵੱਲੋਂ ਗੁਰਦੇਵ ਨਗਰ ਸਰਹਿੰਦ ਮੰਡੀ ਵਿਖੇ ਸੰਸਥਾ ਦਾ ਪਹਿਲਾ ਸਥਾਪਨਾ ਦਿਵਸ ਮਨਾਇਆ ਗਿਆ। ਸੰਸਥਾ ਦੇ ਪੰਜਾਬ ਪ੍ਰਧਾਨ ਸਰਚੰਦ ਸਿੰਘ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ। ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਅਸੀਂ ਪਿਛਲੇ ਸਾਲ ਨਾਲੋਂ ਹੋਰ ਵਧੀਆ ਕੰਮ ਕਰਾਂਗੇ। ਜੋ ਵੀ ਗਲਤੀਆਂ ਹੋਈਆਂ ਉਸ ਵਿੱਚ ਸੁਧਾਰ ਕਰਾਂਗੇ। ਇਸ ਮੌਕੇ ਤੇ ਕੌਂਸਲਰ ਪਵਨ ਕਾਲੜਾ ਅਤੇ ਸਮਾਜ ਸੇਵੀ ਰਜੇਸ਼ ਕੁਮਾਰ ਸ਼ੀਨੂ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਸੰਸਥਾ ਦੇ ਲੀਗਲ ਐਡਵਾਈਜ਼ਰ ਅਤੇ ਸੈਕਟਰੀ ਪੰਜਾਬ ਐਡਵੋਕੇਟ ਰੀਨਾ, ਵਾਇਸ ਪ੍ਰਧਾਨ ਪੰਜਾਬ ਤਰੁਣ ਕੁਮਾਰੀ, ਡਾਕਟਰ ਭਗਵਾਨ ਜਰਨਲ ਸੈਕਟਰੀ ਪੰਜਾਬ, ਮਨਦੀਪ ਵਾਲੀਆ ਔਰਗਨਾਈਜਰ ਸੈਕਟਰੀ, ਤੇਜਿੰਦਰ ਸਿੰਘ ਫਾਈਨੈਂਸ ਸੈਕਟਰੀ, ਪ੍ਰੋਫੈਸਰ ਰਾਮਵੀਰ ਸਿੰਘ ਐਡਵਾਈਜ਼ਰ, ਸੁਖਵਿੰਦਰ ਕੌਰ ਮਾਵੀ ਜਰਨਲ ਸੈਕਟਰੀ, ਹਰਪ੍ਰੀਤ ਜੀ ਜਰਨਲ ਸੈਕਟਰੀ ਵੂਮੈਨ ਵਿੰਗ ਪੰਜਾਬ, ਓਮ ਪ੍ਰਕਾਸ਼ ਆਈਟੀਓ ਰਿਟਾਇਰ, ਏਐਸ ਆਈ ਰਾਜਕੁਮਾਰ, ਐਸਆਈ ਪਰਮਜੀਤ ਸਿੰਘ ਅਤੇ ਸ਼ਹਿਰ ਦੇ ਪੱਤਵੰਤੇ ਸੱਜਣ ਅਤੇ ਮੁਹੱਲਾ ਵਾਸੀ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ