ਪੰਜਾਬੀ ਗਾਇਕ “ਦਿਲਜੀਤ ਦੋਸਾਂਝ” ਦਾ ਰਿਕਾਰਡ ( ਤਵਾ) ਰੀਲੀਜ਼ ਹੋਣ ਤੇ ਸੰਗੀਤ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ- ਹਰਪਾਲ ਸਿੰਘ ਸੋਢੀ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼: ਪੰਜਾਬੀ ਗਾਇਕੀ,ਐਕਟਿੰਗ ਅਤੇ ਸੱਭਿਆਚਾਰ ਨੂੰ ਦੁਨੀਆਂ ਭਰ ਵਿੱਚ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਪੰਜਾਬੀ ਗਾਇਕ ਅਤੇ ਕਲਾਕਾਰ ਦਿਲਜੀਤ ਦੋਸਾਝ ਜ਼ੋ ਅੱਜ ਕੱਲ ਦੀ ਨੋਜਵਾਨ ਪੀੜ੍ਹੀ ਤੋਂ ਲੈ ਕੇ ਬਜੁਰਗ ਤੱਕ ਇਨਾਂ ਦੀ ਗਾਇਕੀ ਅਤੇ ਅਦਾਕਾਰੀ ਦੇ ਦੀਵਾਨੇ ਹਨ। ਟਾਈਮ ਮਿਉਜਿਕ ਕੰਪਨੀ ( ਸਪੀਡ ਰਿਕਾਰਡ ) ਵੱਲੋਂ ਮਈ ਮਹੀਨੇ ਰਿਕਾਰਡ ( ਤਵੇ ਯੁੱਗ ਵਾਲਾ) ਰੀਲੀਜ਼ ਹੋਇਆ।ਰਿਕਾਰਡ ਰੀਲੀਜ ਹੋਣ ਤੇ ਅੱਜ ਦੇ ਸਮੇਂ ਵਿੱਚ ਵੀ ਕੈਸਟਾਂ ਅਤੇ ਪੁਰਾਣੇ ਤਵੇ ਇਕੱਠੇ ਕਰਨ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਤੇ ਸਾਰੇ ਰਿਕਾਰਡ ਨੂੰ ਲੱਭਣ ਲੱਗ ਪਏ।ਇਸ ਸਬੰਧੀ ਭਾਰਤੀ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਗੀਤ, ਕੈਸਟਾ ਅਤੇ ਰਿਕਾਰਡ ਸੰਗ੍ਰਹਿ ਕਰਤਾ ਅਤੇ “ਹਰਵੀਰ ਮਿਉਜ਼ੀਕਲ ਲਾਈਬ੍ਰੇਰੀ” ਸਰਹਿੰਦ ਦੇ ਸ੍ਰੀ ਹਰਪਾਲ ਸਿੰਘ ਸੋਢੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦਿਲਜੀਤ ਦੋਸਾਂਝ ਦੇ ਕੰਪਨੀ ਵੱਲੋਂ ਲੱਗਭੱਗ 200 ਦੇ ਕਰੀਬ ਰਿਕਾਰਡ ਹੀ ਜਾਰੀ ਕੀਤੇ ਗਏ ਹਨ ਤੇ ਤਵੇ ਇਕੱਠੇ ਕਰਨ ਵਾਲਿਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਕੇਵਲ ਦੋ ਦਿਨਾਂ ਵਿੱਚ ਹੀ ਇੰਨੇ ਰਿਕਾਰਡਾਂ ਦੀ ਵਿਕਰੀ ਹੋਈ ਕਿ ਹੁਣ ਇਸਦਾ ਰਿਕਾਰਡ ਕੰਪਨੀ ਰੇਟ 3100 ਰੁਪਏ ਤੇ ਮਿਲਣਾ ਮੁਸਿਕਲ ਹੋ ਗਿਆ ਹੈ। ਹੋ ਸਕਦਾ ਹੈ, ਜਿਨ੍ਹਾਂ ਨੇ ਇਸ ਰਿਕਾਰਡ ਦੀਆਂ ਜਿਆਦਾ ਕਾਪੀਆਂ ਪਹਿਲਾਂ ਹੀ ਖਰੀਦ ਲਈਆਂ ਹਨ ਆਉਣ ਵਾਲੇ ਸਮੇਂ ਵਿੱਚ ਇਹ ਰਿਕਾਰਡ ਮੰਗ ਅਨੁਸਾਰ ਕਾਫੀ ਮਹਿੰਗਾ ਮਿਲੇ। ਇੱਥੇ ਗੱਲ ਦੱਸਣਯੋਗ ਹੈ ਕਿ ਭਾਵੇਂ ਹੁਣ ਰਿਕਾਰਡ ਸੁਣਨ ਅਤੇ ਇਕੱਠੇ ਕਰਨ ਵਾਲੇ ਬਹੁਤ ਹੀ ਘੱਟ ਹਨ। ਪਰ ਰਿਕਾਰਡਾਂ ਦੀ ਦੇਸਾ ਵਿਦੇਸਾਂ ਵਿੱਚ ਵੱਧ ਰਹੀ ਮੰਗ ਕਾਰਨ ਹਿੰਦੀ ਫਿਲਮਾਂ ਦੇ ਰਿਕਾਰਡ ਦੁਬਾਰਾ ਬਣਨੇ ਸੁਰੂ ਹੋ ਗਏ ਹਨ ਤੇ ਪੰਜਾਬੀ ਰਿਕਾਰਡ ਵੀ ਦੁਬਾਰਾ ਬਣਨ ਲੱਗ ਪਏ ਹਨ। ਜਿਸ ਤੋ ਪਤਾ ਲੱਗਦਾ ਹੈ ਕਿ ਸੰਗੀਤ ਦਾ ਪੁਰਾਣਾ ਯੁੱਗ ਵਾਪਿਸ ਆ ਰਿਹਾ ਹੈ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ