ਸ਼ਹੀਦੀ ਸਭਾ ਦੌਰਾਨ ਸੰਗਤਾਂ ਲਈ ਰੈਣ ਬਸੇਰਾ ਬਣਾਉਣ ਸਬੰਧੀ ਬ੍ਰਾਹਮਣ ਸਭਾ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ:  ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਦੀ ਮੀਟਿੰਗ ਸਰਹਿੰਦ ਮੰਡੀ ਵਿਖੇ ਸ੍ਰਪਰਸਤ ਸੁਰਿੰਦਰ ਭਾਰਦਵਾਜ ਅਤੇ ਚੇਅਰਮੈਨ ਸੁਰੇਸ਼ ਭਾਰਦਵਾਜ ਦੀ ਅਗਵਾਈ ਹੇਠ ਹੋਈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਸ਼ਹੀਦੀ ਸਭਾ ਦੌਰਾਨ ਸੰਗਤਾ ਲਈ ਰੈਣ ਬਸੇਰਾ ਸਥਾਪਤ ਕੀਤਾ ਜਾ ਰਿਹਾ ਹੈ, ਤਾ ਜੋ ਉਨ੍ਹਾਂ ਕੜਾਕੇ ਦੀ ਸਰਦੀ ਵਿਚ ਕੋਈ ਦਿਕੱਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ 31 ਦਸੰਬਰ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ 22 ਜਨਵਰੀ ਨੂੰ ਅਯੋਧਿਆ ਵਿਚ ਸ੍ਰੀ ਰਾਮ ਲਲਾ ਦੇ ਸਥਾਪਨਾ ਸਮਾਗਮ ਨੂੰ ਮੁੱਖ ਰੱਖਦਿਆਂ 21 ਜਨਵਰੀ ਨੂੰ ਸ੍ਰੀ ਰਮਾਇਣ ਜੀ ਦੇ ਪਾਠ ਕਰਵਾਏ ਜਾਣ ਦਾ ਫੈਸਲਾ ਵੀ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਲਿਆ ਗਿਆ ਹੈ। ਉਪਰੰਤ 22 ਜਨਵਰੀ ਨੂੰ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਤੋਂ ਬਾਅਦ ਸੰਗਤਾ ਲਈ ਲੰਗਰ ਲਾਇਆ ਜਾਵੇਗਾ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪੰਹੁਚੇ ਬਾਰ ਐਸੋ. (ਫਗਸ) ਦੇ ਨਵੇਂ ਪ੍ਰਧਾਨ ਅਮਰਦੀਪ ਸਿੰਘ ਧਾਰਨ ਤੇ ਸਕੱਤਰ ਵਿਵੇਕ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਐਡਵੋਕਟ ਨਵਦੀਪ ਭਾਰਦਵਾਜ ਨੂੰ ਸਨਮਾਨ ਚਿੰਨ ਤੇ ਲੋਈ ਦੇ ਕੇ ਸਨਮਾਨ ਵੀ ਕੀਤਾ ਗਿਆ ਹੈ। ਇਸ ਮੌਕੇ ਰਾਮ ਨਾਥ ਸ਼ਰਮਾ, ਵਰਿੰਦਰ ਰਤਨ, ਸੰਜੀਵ ਸ਼ਰਮਾ, ਹਨੀ ਭਾਰਦਵਾਜ, ਧੀਰਜ ਮੋਹਨ ਸ਼ਰਮਾ, ਪੰਡਿਤ ਨਰਿੰਦਰ ਸ਼ਰਮਾ, ਆਸ਼ੁਤੋਸ਼ ਬਾਤਿਸ਼, ਚਰਨਜੀਤ ਸ਼ਰਮਾ, ਸੁਰਿੰਦਰ ਸ਼ਰਮਾ, ਐਸ ਐਨ ਸ਼ਰਮਾ, ਰਵਿੰਦਰ ਮੋਹਨ, ਰਾਮਨੀਲ ਸ਼ਰਮਾ, ਵਰਿੰਦਰ ਕੁਮਾਰ ਵਿੰਦੀ, ਰਜਨੀਸ਼ ਰਾਜੂ, ਵਿਜੇ ਸ਼ਰਮਾ, ਰਾਜੀਵ ਸ਼ਰਮਾ, ਅਨੀਲ ਕੁਮਾਰ ਅਤਰੀ, ਕੁਲਦੀਪ ਭਾਰਦਵਾਜ, ਐਚ ਕੇ ਸ਼ਰਮਾ ਦੇ ਇਲਾਵਾ ਅਮਿਤ ਗੁਪਤਾ ਆਦਿ ਹਾਜਰ ਸਨ।

Leave a Reply

Your email address will not be published. Required fields are marked *