ਗਿਆਨਦੀਪ ਮੰਚ ਵੱਲੋਂ 21 ਕਵਿੱਤਰੀਆਂ ਦਾ ਸਨਮਾਨ

ਪਟਿਆਲਾ, ਬਲਬੀਰ ਜਲਾਲਾਬਾਦੀ: ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ “ਵਿਸ਼ਵ ਨਾਰੀ ਦਿਵਸ” ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਾ ਧਨਵੰਤ ਕੌਰ ਸਾਬਕਾ ਪ੍ਰੋਫੈਸਰ ਅਤੇ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਲਾ ਕ੍ਰਿਤੀ ਮੰਚ ਪਟਿਆਲਾ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਨੇ ਕੀਤੀ। ਸਮਾਰੋਹ ਦੌਰਾਨ ਦੋ ਜ਼ਹੀਨ ਕਵਿਤਰੀਆਂ ਸਰਬਜੀਤ ਕੌਰ ਜੱਸ ਅਤੇ ਜਗਜੀਤ ਕੌਰ ਢਿੱਲਵਾਂ ਦੇ ਵਿਸ਼ੇਸ਼ ਸਨਮਾਨਾਂ ਸਮੇਤ 21 ਨਾਰੀ ਲੇਖਕਾਵਾਂ ਦਾ ਸਨਮਾਨ ਵੀ ਕੀਤਾ ਗਿਆ।

ਖਚਾ-ਖੱਚ ਭਰੇ ਹਾਲ ਵਿੱਚ ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਡਾ ਜੀ ਐਸ ਆਨੰਦ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਮਾਗਮ ਦੀ ਸਦਾਰਤ ਕਰਨ ਵਾਲੀਆਂ ਦੋਹਵੇਂ ਸ਼ਖਸੀਅਤਾਂ ਅਤੇ ਸਨਮਾਨਿਤ ਹੋਣ ਵਾਲੀਆਂ ਦੋਨੋ ਕਵਿੱਤਰੀਆਂ ਦੇ ਵਿਅਕਤੀਤਵ ਅਤੇ ਉਹਨਾਂ ਦੀ ਰਚਨਾਤਮਿਕ ਦ੍ਰਿਸ਼ਟੀ ਬਾਰੇ ਸੰਖੇਪ ਤੁਆਰਫ਼ ਕਰਵਾਇਆ। ਵਿਸ਼ਵ ਦੀ ਸਮੁੱਚੀ ਨਾਰੀ ਦੇ ਸੰਦਰਭ ਤੋਂ ਮੁਖਾਤਿਬ ਹੁੰਦਿਆਂ ਡਾ ਧਨਵੰਤ ਕੌਰ ਨੇ ਕਿਹਾ ਕਿ ਸਮਾਜ ਵਿੱਚ ਵਿਚਰਦਿਆਂ ਮਨੁੱਖਤਾ ਦੇ ਚੌਖਟੇ ਵਿੱਚੋਂ ਮਰਦ ਦੇ ਮੁਕਾਬਲੇ ਔਰਤ ਦਾ ਅਸਤਿਤਵ ਅਕਸਰ ਹੀ ਕਿਉਂ ਮਨਫ਼ੀ ਹੋ ਜਾਂਦਾ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜਦੋਂ ਕਿ ਸੰਸਾਰ ਦਾ ਸਮੁੱਚਾ ਢਾਂਚਾ ਨਾਰੀ ਦੀ ਹੋਂਦ ਨਾਲ ਹੀ ਜੀਵੰਤ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪਰਮਿੰਦਰ ਪਾਲ ਕੌਰ ਨੇ ਕਿਹਾ ਕਿ ਕਿੱਡਾ ਵੱਡਾ ਦੁਖਾਂਤ ਹੈ ਕਿ ਔਰਤ ਦੀ ਦੇਹ ਉਸੇ ਮਰਦ ਕੋਲੋਂ ਹੀ ਸ਼ੋਸ਼ਣ ਅਤੇ ਜਿਨਸੀ ਤਸ਼ੱਦਦ ਦਾ ਸ਼ਿਕਾਰ ਹੋ ਰਹੀ ਹੈ ਜਿਸ ਨੂੰ ਉਹ ਆਪਣੀ ਕੁੱਖ ਵਿੱਚੋਂ ਜਨਮ ਦਿੰਦੀ ਹੈ। ਉਹਨਾਂ ਨੇ ਇਸ ਸਮਾਗਮ ਨੂੰ ਜਾਗੇ ਹੋਏ ਲੋਕਾਂ ਦੀ ਮਹਿਫ਼ਲ ਕਰਾਰ ਦੇ ਕੇ ਵੀ ਸੰਬੋਧਨ ਕੀਤਾ।

ਪ੍ਰਬੰਧਕੀ ਟੀਮ ਵਿੱਚੋਂ ਬਚਨ ਸਿੰਘ ਗੁਰਮ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸਿੰਘ ਸੈਦੋ ਕੇ, ਦਰਸ਼ਨ ਸਿੰਘ ਦਰਸ਼ ਪਸਿਆਣਾ, ਜਸਵਿੰਦਰ ਖਾਰਾ, ਗੁਰਪ੍ਰੀਤ ਢਿੱਲੋਂ ਅਤੇ ਤਜਿੰਦਰ ਅਨਜਾਨਾ ਦੀ ਸਾਂਝੀ ਰੂਪ-ਰੇਖਾ ਵਿੱਚ ਉਲੀਕੇ ਸਮਾਗਮ ਵਿੱਚ ਸਨਮਾਨਿਤ ਹੋਣ ਵਾਲੀਆਂ ਕੁਝ ਕਵਿੱਤਰੀਆਂ ਵਿੱਚੋਂ ਡਾ ਰੁਪਿੰਦਰ ਕੌਰ ਖਰੜ, ਨਰਿੰਦਰ ਪਾਲ ਕੌਰ, ਡਾ ਦੀਪ ਸ਼ਿਖਾ, ਨਿਰਮਲਾ ਗਰਗ, ਸਨੇਹ ਦੀਪ ਨੂਰ, ਡਾ ਤਰਲੋਚਨ ਕੌਰ, ਚਰਨਜੀਤ ਜੋਤ, ਮਨਦੀਪ ਕੌਰ ਤੰਬੂਵਾਲਾ, ਅਮਨਜੋਤ ਧਾਲੀਵਾਲ, ਸੁਖਵਿੰਦਰ ਕੌਰ ਸੁੱਖ, ਸਿਮਰਨਜੀਤ ਕੌਰ ਸਿਮਰ, ਜਸਵਿੰਦਰ ਕੌਰ, ਬਲਵਿੰਦਰ ਕੌਰ ਥਿੰਦ, ਕਿਰਨ ਸਿੰਗਲਾ, ਹਰਜੀਤ ਕੌਰ, ਜਗਜੀਤ ਕੌਰ ਜਵੰਦਾ, ਸਜਨੀ ਬਾਤਿਸ਼, ਪੂਜਾ ਕੌਰ, ਤੇ ਰਮਨੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਕਵਿਤਾ ਦੇ ਸੈਸ਼ਨ ਵਿੱਚ, ਪਰਵਿੰਦਰ ਸ਼ੋਖ, ਧਰਮ ਕੰਮੇਆਣਾ, ਗੁਰਚਰਨ ਪੱਬਾਰਾਲੀ, ਰਾਜਬੀਰ ਮੱਲ੍ਹੀ, ਡਾ ਸੰਤੋਖ ਸੁੱਖੀ, ਹਰੀ ਦੱਤ ਹਬੀਬ, ਗੁਰਦਰਸ਼ਨ ਸਿੰਘ ਗੁਸੀਲ, ਤ੍ਰਿਲੋਕ ਢਿੱਲੋਂ, ਵਿਜੇ ਕੁਮਾਰ, ਲਾਲ ਮਿਸਤਰੀ, ਅੰਗਰੇਜ਼ ਵਿਰਕ, ਬਜਿੰਦਰ ਠਾਕੁਰ, ਸਤਨਾਮ ਸਿੰਘ ਮੱਟੂ, ਦਵਿੰਦਰ ਪਟਿਆਲਵੀ, ਮੰਗਤ ਖਾਨ, ਕ੍ਰਿਸ਼ਨ ਧੀਮਾਨ, ਕਿਰਪਾਲ ਮੂਣਕ, ਪ੍ਰੋਫ. ਬਲਵੰਤ ਸਿੰਘ ਬੱਲੀ, ਗੁਰਚਰਨ ਸਿੰਘ ਧੰਜੂ, ਬਲਵਿੰਦਰ ਭੱਟੀ, ਰਾਮ ਸਿੰਘ ਬੰਗ, ਕੁਲਦੀਪ ਜੋਧਪੁਰੀ, ਹਰਸੁਬੇਗ ਸਿੰਘ, ਹਰਦੀਪ ਸਿੰਘ ਚੁੰਬਰ, ਖੁਸ਼ਪ੍ਰੀਤ ਹਰੀਗੜ੍ਹ, ਸਮੇਤ ਸੁਖਵਿੰਦਰ ਸਿੰਘ, ਸਰੂਪ ਸਿੰਘ, ਮਨਮੋਹਨ ਸਿੰਘ ਨਾਭਾ, ਡਾ ਜਤਿੰਦਰ ਅਰੋੜਾ, ਜਤਿੰਦਰ ਪਾਲ ਸਿੰਘ ਨਾਗਰਾ, ਚਰਨ ਬੰਬੀਹਾ ਭਾਈ, ਬੇਅੰਤ ਕੌਰ, ਰਾਜੇਸ਼ਵਰ ਕੁਮਾਰ, ਐਸ ਐਨ ਚੌਧਰੀ, ਮਨਜੀਤ ਕੌਰ, ਗੋਪਾਲ ਸ਼ਰਮਾ, ਅਤੇ ਰਾਜੇਸ਼ ਕੋਟੀਆ ਵੀ ਹਾਜ਼ਰ ਰਹੇ। ਫੋਟੋ ਤੇ ਵੀਡੀਓਗ੍ਰਾਫੀ ਦੇ ਕਾਰਜ ਗੁਰਪ੍ਰੀਤ ਜਖਵਾਲੀ ਵੱਲੋਂ ਬਾਖੂਬੀ ਨਿਭਾਏ ਗਏ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ