ਸਮਰਪਣ, ਸ਼ਰਧਾ ਤੇ ਵਿਸ਼ਵਾਸ ਨਾਲ ਹੀ ਭਗਤੀ ਪੂਰਨ ਹੁੰਦੀ ਹੈ

ਮਣੀਮਾਜਰਾ, ਚੰਡੀਗੜ੍ਹ, ( ਰੂਪ ਨਰੇਸ਼): ਹੋਲੀ ਰੰਗਾਂ ਦਾ ਤਿਉਹਾਰ ਹੈ। ਇਹ ਤਿਉਹਾਰ ਨਫ਼ਰਤ ਨੂੰ ਪ੍ਰੇਮ ਵਿੱਚ ਬਦਲਣ ਦਾ ਆਧਾਰ ਹੈ। ਉਨ੍ਹਾਂ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਉਚਾਰਣ “ਜੋ ਹਰੀ ਦਾ ਹੋ ਗਿਆ, ਉਸੀ ਦੀ ਅਸਲ ਵਿੱਚ ਹੋਲੀ ਹੈ” ਦਾ ਜ਼ਿਕਰ ਕੀਤਾ। ਜਿਨ੍ਹਾਂ ਨੂੰ ਪ੍ਰਭੂ-ਪ੍ਰਮਾਤਮਾ ਦਾ ਗਿਆਨ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਵਿੱਚ ਸਦਾ ਲਈ ਹੋਲੀ ਹੀ ਹੋ ਜਾਂਦੀ ਹੈ।

ਇਹ ਵਿਚਾਰ ਕਰਨਲ ਐਚ.ਐਸ. ਗੁਲੇਰੀਆ ਜੀ, ਮੈਂਬਰ ਇੰਚਾਰਜ, ਪ੍ਰਚਾਰ ਤੇ ਪ੍ਰਸਾਰ ਵਿਭਾਗ, ਸੰਤ ਨਿਰੰਕਾਰੀ ਮੰਡਲ ਵੱਲੋਂ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ, ਮੌਲੀ ਜਾਗਰਾਂ ਵਿੱਚ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੌਰਾਨ ਰੱਖੇ ਗਏ।

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਬੇਲ ਦੀ ਮਹੱਤਤਾ ਉਸ ਦੇ ਪੱਤਿਆਂ ਨਾਲ ਹੁੰਦੀ ਹੈ, ਓਸੇ ਤਰ੍ਹਾਂ ਭਗਤੀ ਦੀ ਸ਼ਾਨ ਉਸ ਦੇ ਪ੍ਰੇਮ ਨਾਲ ਹੁੰਦੀ ਹੈ। ਜੇ ਬੇਲ ਤੇ ਪੱਤੇ ਨਾ ਹੋਣ ਤਾਂ ਉਹ ਉਜੜੀ ਹੋਈ ਲੱਗਦੀ ਹੈ। ਭਗਤੀ ‘ਚ ਜੇ ਪ੍ਰੇਮ ਨਾ ਹੋਵੇ ਤਾਂ ਉਹ ਸੁੱਕੀ ਹੋ ਜਾਂਦੀ ਹੈ, ਨ ਰੋਚਕ ਰਹਿੰਦੀ ਹੈ ਤੇ ਨ ਹੀ ਜੀਵੰਤ। ਭਗਤੀ ਨੂੰ ਪੂਰਾ ਕਰਨ ਲਈ ਸਮਰਪਣ, ਸ਼ਰਧਾ ਅਤੇ ਵਿਸ਼ਵਾਸ ਜ਼ਰੂਰੀ ਹਨ।

ਸਤਿਗੁਰੂ ਤੇ ਭਗਤ ਦਾ ਪ੍ਰੇਮ ਹੀ ਅਸਲ ਭਗਤੀ ਹੁੰਦੀ ਹੈ। ਜਦੋਂ ਪ੍ਰੇਮ ਤੇ ਭਗਤੀ ਇਕ ਹੋ ਜਾਂਦੇ ਹਨ ਤਾਂ ਆਤਮਾ ਨੂਰਾਨੀ ਹੋ ਜਾਂਦੀ ਹੈ। ਪ੍ਰੇਮ, ਸਮਰਪਣ ਅਤੇ ਸ਼ਰਧਾ ਭਗਤੀ ਦੇ ਰੂਪ ਵਿੱਚ ਪਰਗਟ ਹੁੰਦੇ ਹਨ।

ਇਸ ਮੌਕੇ ਤੇ ਸਥਾਨਕ ਮੁਖੀ ਮਹਾਤਮਾ ਅਮਰਜੀਤ ਸਿੰਘ ਜੀ, ਸੰਯੋਜਕ ਨਵਨੀਤ ਪਾਠਕ ਜੀ, ਖੇਤਰੀ ਸੰਚਾਲਕ ਕਰਨੈਲ ਸਿੰਘ ਜੀ ਤੇ ਜੋਨਲ ਇੰਚਾਰਜ ਓ.ਪੀ. ਨਿਰੰਕਾਰੀ ਜੀ ਨੇ ਸਾਰੀ ਸਾਧ ਸੰਗਤ ਵੱਲੋਂ ਕਰਨਲ ਐਚ.ਐਸ. ਗੁਲੇਰੀਆ ਜੀ ਦਾ ਧੰਨਵਾਦ ਕੀਤਾ।

ਉਨ੍ਹਾਂ ਇਹ ਵੀ ਕਿਹਾ ਕਿ ਲੋਹਾ ਭਾਵੇਂ ਕਿੰਨਾ ਵੀ ਮਜ਼ਬੂਤ ਹੋਵੇ, ਪਰ ਉਸ ਨੂੰ ਉਸ ਦੀ ਆਪਣੀ ਜੰਗ ਹੀ ਖਰਾਬ ਕਰ ਦਿੰਦੀ ਹੈ। ਇਨਸਾਨ ਭਾਵੇਂ ਕਿੰਨਾ ਵੀ ਚੰਗਾ ਹੋਵੇ, ਪਰ ਉਸ ਦਾ ਅਹੰਕਾਰ ਹੀ ਉਸ ਨੂੰ ਡੁਬੋ ਦਿੰਦਾ ਹੈ। ਅਸਲ ਵਿੱਚ, ਸਤਸੰਗ ਵਿੱਚ ਆਉਣ ਨਾਲ ਮਾਨ ਤੇ ਅਭਿਮਾਨ ਖਤਮ ਹੋ ਜਾਂਦੇ ਹਨ। ਇਸ ਕਰਕੇ ਜੀਵਨ ਵਿੱਚ ਜੋ ਵੀ ਕੰਮ ਕਰੀਏ, ਉਹ ਕਿਸੇ ਮਕਸਦ ਲਈ ਹੋਣ — ਨਾ ਕਿ ਸਿਰਫ਼ ਸ਼ਲਾਘਾ ਲਈ। ਇਸ ਲਈ ਸੇਵਾ, ਸਤਸੰਗ ਅਤੇ ਸਿਮਰਨ ਸਿਰਫ਼ ਸਮਰਪਿਤ ਭਾਵ ਨਾਲ ਹੀ ਕਰੀਏ।

Leave a Reply

Your email address will not be published. Required fields are marked *