ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਪਿੰਡ ਹਿੰਦੂਪੁਰ ਵਿਖੇ ਕੀਤਾ ਗਿਆ ਆਗਾਜ਼- ਡੀਐਸਪੀ ਰਾਜ ਕੁਮਾਰ

ਫ਼ਤਿਹਗੜ੍ਹ ਸਾਹਿਬ ਰੂਪ ਨਰੇਸ਼: ਮਾਨਯੋਗ ਐਸਐਸਪੀ ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐਸ ਦੇ ਨਿਰਦੇਸ਼ਾਂ ਤੇ ਅੱਜ ਥਾਣਾ ਬਡਾਲੀ ਅਲਾ ਸਿੰਘ ਵਿਖੇ ਪੈਂਦੇ ਪਿੰਡ ਹਿੰਦੂਪੁਰ ਵਿਖੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਅੰਗਾਜ ਡੀਐਸਪੀ ਰਾਜਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਐਸ ਐਸ ਪੀ ਸ਼ੁਭਮ ਅਗਰਵਾਲ ਆਈ ਪੀ ਐਸ ਜੀ ਦੇ ਨਿਰਦੇਸਾ ਤੇ ਜਿਲ੍ਹੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਖਾਸ ਮੁਹਿਮ ਯੁੱਧ ਨਸ਼ੇ ਵਿਰੁੱਧ ਚਲਾਈ ਗਈ ਹੈ। ਇਸ ਦੇ ਲਈ ਮੈਂ ਜਨਤਾ ਤੋਂ ਸਹਿਯੋਗ ਦੀ ਮੰਗ ਕਰਦਾ ਹਾਂ ਤਾਂ ਕਿ ਨਸ਼ਿਆਂ ਨੂੰ ਬਿਲਕੁਲ ਖਤਮ ਕੀਤਾ ਜਾਵ। ਅਗਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਤੇ ਐਸ ਐਚ ਓ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਉਹ 24 ਘੰਟੇ ਜਨਤਾ ਦੀ ਸੇਵਾ ਲਈ ਹਾਜ਼ਰ ਹਨ ਤਾਂ ਕਿ ਇਸ ਨਸ਼ਿਆਂ ਦੀ ਲਾਹਨਤ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਚੀਜ਼ ਦੀ ਮੰਗ ਨਹੀਂ ਹੋਵੇਗੀ ਤਾਂ ਪੂਰਤੀ ਆਪਣੇ ਆਪ ਖਤਮ ਹੋ ਜਾਵੇਗੀ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਪਿੰਡਾਂ ਦੇ ਵਿੱਚੋਂ ਨਸ਼ੇ ਦੀ ਮੰਗ ਨੂੰ ਬਿਲਕੁਲ ਖਤਮ ਕਰ ਦਈਏ ਤਾਂ ਕਿ ਪੂਰਤੀ ਬਿਲਕੁਲ ਖਤਮ ਹੋ ਸਕੇ।

ਸ ਮੌਕੇ ਤੇ ਇੰਸਪੈਕਟਰ ਅਮਨ ਬੈਦਵਾਨ ਨੇ ਲੋਕਾਂ ਤੋ ਨੱਸਿਆ ਦੀ ਲਾਹਨਤ ਨੂੰ ਹੱਲ ਕਰਨ ਲਈ ਸੁਝਾਅ ਵੀ ਮੰਗੇ। ਇਸ ਮੌਕੇ ਤੇ ਗੁਰਵਿੰਦਰ ਸਿੰਘ ਚੁੰਨੀ ਨੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਅਖੀਰ ਦੇ ਵਿੱਚ ਲੋਕਾ ਵਲੋ ਡੀ ਐਸ ਪੀ ਰਾਜਕੁਮਾਰ ਨਾਲ ਨੀਜੀ ਤੋਰ ਤੇ ਮੁਲਾਕਾਤ ਕੀਤੀ ਅਤੇ ਇਸ ਨਸੇ ਦੀ ਲਾਹਨਤ ਨੂੰ ਖਤਮ ਕਰਨ ਦੇ ਲਈ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ।

ਇਸ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਸਿੰਘ ਲੋਹਾਖੇੜੀ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਕੰਵਰਵੀਰ ਸਿੰਘ ਭਗੜਾਣਾ, ਗੁਰਪ੍ਰੀਤ ਸਿੰਘ ਦੁਭਾਲੀ, ਬਲਜੀਤ ਸਿੰਘ ਹਿੰਦੂਪੁਰ, ਲੱਖੀ ਖੇੜੀ ਭਾਈ ਕੀ, ਵਿਕੀ ਸਰਪੰਚ ਤਿੰਬਰਪੁਰ ਸਮੇਤ ਇਸਰਹੇਲ, ਹਿੰਦੂਪਰ ਅਤੇ ਇਲਾਕੇ ਦੀ ਸੰਗਤ ਮੌਜੂਦ ਸੀ। ਅਖੀਰ ਦੇ ਵਿੱਚ ਲੋਕਾ ਵਲੋ ਡੀ ਐਸ ਪੀ ਰਾਜਕੁਮਾਰ ਨਾਲ ਨੀਜੀ ਤੋਰ ਤੇ ਮੁਲਾਕਾਤ ਕੀਤੀ ਅਤੇ ਇਸ ਨਸੇ ਦੀ ਲਾਹਨਤ ਨੂੰ ਖਤਮ ਕਰਨ ਦੇ ਲਈ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ