ਬੱਸੀ ਪਠਾਣਾ, ਰੂਪ ਨਰੇਸ਼: ਪ੍ਰਿਆਗਰਾਜ ਮਹਾਕੁੰਭ ਚ ਨਿਰੰਜਨੀ ਅਖਾੜਾ ਹਰਿਦੁਆਰ ਪ੍ਰਧਾਨ ਅਖਿਲ ਭਾਰਤੀਯ ਅਖਾੜਾ ਪ੍ਰੀਸ਼ਦ ਦੇ ਰਵਿੰਦਰ ਪੁਰੀ ਜੀ ਮਹਾਰਾਜ ਦੇ ਸਥਾਨ ਤੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਸ਼ਮੂਲੀਅਤ ਕਰਦਿਆਂ ਰਵਿੰਦਰ ਪੂਰੀ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਰਾਧੇ ਸ਼ਾਮ ਸੂਦ ਸਾਬਕਾ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਪਟਿਆਲਾ ਹਾਜ਼ਰ ਸਨ। ਇਸ ਮੌਕੇ ਰਾਜੇਸ਼ ਸਿੰਗਲਾ ਨੇ ਕਿਹਾ ਕਿ ਮਹਾਕੁੰਭ ਇਕ ਇਤਿਹਾਸਕ ਮਹਾਂਕੁੰਭ ਦੀ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਕੁੰਭ ‘ਚ ਰਵਿੰਦਰ ਪੁਰੀ ਜੀ ਮਹਾਰਾਜ ਅਤੇ ਹੋਰ ਸੰਤਾਂ ਵੱਲੋ ਕੁੰਭ ਚ ਆ ਰਹੀ ਸੰਗਤ ਨੂੰ ਮਹਾਕੁੰਭ ਦੀ ਕਥਾ ਤੇ ਸਨਾਤਨ ਧਰਮ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਮਹਾਕੁੰਭ ਚ ਡੇਰਾ ਬਾਬਾ ਪੁਸ਼ਪਾ ਨੰਦ ਉਦਾਸੀਨ (ਪਿੰਡ ਮੁੱਲਾਂਪੁਰ) ਦੇ ਡੇਰਾ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਦੀ ਅਗਵਾਈ ਹੇਠ ਡੇਰੇ ਦੇ ਸੇਵਾਦਾਰਾਂ ਵੱਲੋਂ ਵੀ ਸੰਗਤ ਨੂੰ ਪੂਰੀ ਸਹੂਲਤ ਦਿੱਤੀ ਜਾ ਰਹੀ ਹੈ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।