ਅਗਰਵਾਲ ਸਭਾ ਮੋਹਾਲੀ ਦਾ ਕੈਲੰਡਰ ਨੌਰੰਗ ਸਿੰਘ ਨੇ ਕੀਤਾ ਰਲੀਜ਼

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਅਗਰਵਾਲ ਸਭਾ (ਰਜਿ.) ਮੋਹਾਲੀ ਦਾ ਕੈਲੰਡਰ ਬਹੁਤ ਹੀ ਸਤਿਕਾਰ ਨਾਲ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਰਲੀਜ ਕੀਤਾ। ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਇਹ ਸਾਰੇ ਧਰਮ ਬਰਾਬਰ ਹਨ ਅਤੇ ਬਹੁਤ ਹੀ ਸਤਿਕਾਰਯੋਗ ਹਨ।

ਇਸ ਮੌਕੇ ਤੇ ਰਜੇਸ਼ ਸਿੰਗਲਾ ਪ੍ਰੈਸ ਸਕੱਤਰ ਆੜਤੀ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਸਾਨੂੰ ਸ਼੍ਰੀ ਰਾਮ ਚੰਦਰ ਜੀ ਦੇ ਉਪਦੇਸ਼ਾਂ ਤੇ ਚਲਦੇ ਹੋਏ ਪ੍ਰਭੂ ਦਾ ਗੁਣਗਾਨ ਕਰਨਾ ਚਾਹੀਦਾ ਹੈ। ਸਾਨੂੰ ਹਮੇਸਾ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅਗਰਵਾਲ ਸਭਾ ਰਜਿਸਟਰਡ ਮੋਹਾਲੀ ਦਾ ਕੈਲੰਡਰ ਬੱਸੀ ਪਠਾਣਾ ਵਿਖੇ ਰਲੀਜ ਕੀਤਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਸ਼ਾਲ ਗੁਪਤਾ, ਰਜੀਵ ਸਿੰਗਲਾ, ਸਿਬਾਂਸੂ ਜਿੰਦਲ, ਗੋਰਵ ਗੁਪਤਾ ਸਮੇਤ ਸੰਗਤ ਹਾਜਰ ਸੀ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ