ਖੂਨਦਾਨ ਕੈਂਪ ਲਗਾਇਆ ਗਿਆ

ਬੱਸੀ ਪਠਾਣਾਂ, ਉਦੇ ਧੀਮਾਨ: ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਵੱਲੋਂ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ ਸ਼ਾਖਾ ਦੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਅਗਵਾਈ ਤੇ ਸੇਵਾ ਮੁਖੀ ਵਿਨੋਦ ਸ਼ਰਮਾ ਅਤੇ ਪ੍ਰੋਜੈਕਟ ਮੁਖੀ ਰਵਿੰਦਰ ਕੁਮਾਰ ਰਿੰਕੂ ਤੇ ਰਣਧੀਰ ਕੁਮਾਰ ਧੀਰਾ ਦੀ ਅਗਵਾਈ ਹੇਠ ਸ਼ਾਖਾ ਦੇ ਦੋਨੋ ਪ੍ਰਧਾਨ ਸਵ:ਵੀਰਭਾਨ ਹਸੀਜਾ ਤੇ ਤਿਲਕ ਰਾਜ ਸ਼ਰਮਾ ਦੀ ਮਿੱਠੀ ਯਾਦ ਨੂੰ ਸਮਰਪਿਤ ਸੰਤ ਸ਼੍ਰੀ ਨਾਮਦੇਵ ਮੰਦਰ ਵਿੱਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਪ ਦੌਰਾਨ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਦੀ ਟੀਮ ਨੇ 58 ਯੂਨਿਟ ਖੂਨ ਇਕੱਠਾ ਕੀਤਾ।ਐਚ.ਡੀ.ਐਫ.ਸੀ ਬੈਂਕ ਦੇ ਗਗਨਦੀਪ ਲੁਬਾਨਾ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਦਾ ਹੌਸਲਾ ਵਧਾਇਆ। ਕੈਪ ਦੀ ਸ਼ੁਰੂਆਤ ਸ਼ਾਖਾ ਦੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਅਤੇ ਗਗਨਦੀਪ ਲੁਬਾਨਾ ਵੱਲੋਂ ਜਯੋਤੀ ਪ੍ਰਚੰਡ ਕਰਕੇ ਕੀਤੀ ਗਈ। ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਦੇ ਸਮੂਹ ਮੈਂਬਰਾਂ ਵੱਲੋਂ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਆਈ ਟੀਮ ਤੇ ਐਚ.ਡੀ.ਐਫ ਸੀ ਬੈਂਕ ਤੋਂ ਆਏ ਗਗਨਦੀਪ ਲੁਬਾਨਾ ਅਤੇ ਖੂਨਦਾਨ ਕਰਨ ਵਾਲੇ ਵਿਅਕਤੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਗਨ ਲੁਬਾਨਾ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਖੂਨਦਾਨ ਕੈਪ ਦਾ ਆਯੋਜ਼ਨ ਕਰਨਾ ਪ੍ਰੀਸ਼ਦ ਦਾ ਸ਼ਲਾਘਾਯੋਗ ਕਾਰਜ ਹੈ। ਉਨਾਂ ਕਿਹਾ ਅੱਜ ਦੇ ਸਮੇਂ ਵਿੱਚ ਖੂਨ ਦਾਨ ਕਰਨਾ ਸਭ ਤੋਂ ਵੱਡਾ ਪੁਣ ਦਾ ਕੰਮ ਹੈ ਅਤੇ ਸਾਡੇ ਵੱਲੋ ਦਿੱਤੇ ਗਏ ਖੂਨ ਨਾਲ ਵਿਅਕਤੀਆਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਪ੍ਰੋਜੈਕਟ ਮੁਖੀ ਰਵਿੰਦਰ ਕੁਮਾਰ ਰਿੰਕੂ ਅਤੇ ਰਣਧੀਰ ਕੁਮਾਰ ਨੇ ਸਾਂਝੇ ਤੌਰ ਤੇ ਕਿਹਾ ਕਿ ਪ੍ਰੀਸ਼ਦ ਵੱਲੋਂ ਸ਼ਾਖਾ ਦੇ ਪ੍ਰਧਾਨ ਸਵ: ਵੀਰਭਾਨ ਹਸੀਜਾ ਤੇ ਤਿਲਕ ਰਾਜ ਸ਼ਰਮਾ ਦੀ ਮਿੱਠੀ ਯਾਦ ਨੂੰ ਸਮਰਪਿਤ ਖੂਨ ਦਾਨ ਕੈਪ ਲਗਾਇਆ ਜਾਂਦਾ ਹੈ ਜਿਨ੍ਹਾਂ ਨੇ ਖੁਦ ਵੀ 80 ਤੋਂ ਜ਼ਿਆਦਾ ਵਾਰ ਖੂਨ ਦਾਨ ਕੀਤਾ ਹੈ।

ਉਨਾਂ ਕਿਹਾ ਕਿ ਸਮਾਜ ਭਲਾਈ ਲਈ ਕੰਮ ਕਰਨਾ ਹੀ ਪ੍ਰੀਸ਼ਦ ਦਾ ਮੁੱਖ ਮੰਤਵ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਉਨਾਂ ਕਿਹਾ ਕਿ ਖੂਨ ਦਾਨ ਕੈਂਪ ਵਿੱਚ ਨੌਜਵਾਨਾਂ ਨੇ ਵਧ ਚੜਕੇ ਖੂਨ ਦਾਨ ਕੀਤਾ। ਇਸ ਮੌਕੇ ਸ਼੍ਰੀਮਤੀ ਸੁੱਖਪ੍ਰੀਤ ਕੌਰ,ਬਬਲਜੀਤ ਪਨੇਸਰ,ਭਾਰਤ ਭੂਸ਼ਣ ਸਚਦੇਵਾ,ਸੰਜੀਵ ਸੋਨੀ,ਨੀਰਜ ਮਲਹੋਤਰਾਂ,ਰੋਹਿਤ ਹਸੀਜਾ, ਰਾਕੇਸ਼ ਸੋਨੀ,ਬਲਦੇਵ ਕ੍ਰਿਸ਼ਨ,ਸਮਾਜ ਸੇਵੀ ਕਰਮਜੀਤ ਸਿੰਘ ਢੀਂਡਸਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ,ਪ੍ਰੀਤਮ ਰਬੜ, ਭਾਰਤ ਭੂਸ਼ਣ ਸ਼ਰਮਾ ਭਾਰਤ, ਮਨੋਜ ਸ਼ਰਮਾ,ਦੇਵ ਕੁਮਾਰ,ਧਰਮਿੰਦਰ ਬਾਂਡਾ, ਕੁਲਦੀਪ ਗੁਪਤਾ,ਕ੍ਰਿਸ਼ਨ ਲਾਲ,ਪੰਡਿਤ ਨੀਲਮ ਸ਼ਰਮਾ,ਪ੍ਰਵੀਨ ਭਾਟੀਆ, ਇੰਦਰਜੀਤ ਭੋਲਾ, ਸੁਸ਼ੀਲ ਕਮਾਰ, ਰਾਮ ਲਾਲ, ਅਨੂਪ ਸਿੰਗਲਾ,ਅਸ਼ੋਕ ਗੌਤਮ,ਨਰਵੀਰ ਧੀਮਾਨ ਜੋਨੀ, ਹਿਤੇਸ਼ ਸ਼ਰਮਾ ਹੈਰੀ,ਰਵਿੰਦਰ ਕੁਮਾਰ ਰੰਮੀ,ਮਦਨ ਲਾਲ, ਕੁਲਦੀਪ ਸਿੰਘ, ਜ਼ਤਿੰਦਰ ਪ੍ਰਸ਼ਾਦ, ਭੂਪਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *