ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਸੰਸਕਾਰ ਪ੍ਮੁੱਖ ਬਲਦੇਵ ਕਿ੍ਸ਼ਨ, ਪੋ੍ਜੈਕਟ ਚੇਅਰਮੈਨ ਜੈ ਕਿ੍ਸ਼ਨ, ਨੀਲਮ ਸ਼ਰਮਾ ਅਤੇ ਸਾਹਿਲ ਰਬੜ ਦੀ ਦੇਖਰੇਖ ਹੇਠ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਿਖੇ ਭਾਰਤ ਨੂੰ ਜਾਨੋ ਦੇ ਅੰਤਰਗਤ ਕਵਿਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਮਾਜਸੇਵੀ ਪਵਨ ਬਸੰਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਪਵਨ ਬਸੰਲ ਵਲੋਂ ਦੀਪ ਜਗਾ ਕੇ ਪ੍ਰਤਿਯੋਗਤਾ ਦੀ ਸ਼ੁਰੂਆਤ ਕੀਤੀ ਗਈ। ਕਵਿਜ਼ ਮੁਕਾਬਲਿਆਂ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੇ 18 ਸਕੂਲਾਂ ਦੀਆਂ ਲਗਭੱਗ 29 ਟੀਮਾਂ ਨੇ ਹਿਸਾ ਲਿਆ। ਪ੍ਰਤਿਯੋਗਤਾ ਵਿੱਚ ਜੂਨੀਅਰ ਵਰਗ ਵਿੱਚ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ ਏਕਮਜੋਤ ਸਿੰਘ ਅਤੇ ਰਾਜਵੀਰ ਸਿੰਘ ਨੇ ਪਹਿਲਾ, ਬਰਾਈਟ ਕੈਰੀਅਰ ਪਬਲਿਕ ਸਕੂਲ ਨੇ ਦੂਜਾ ਅਤੇ ਗੁਰੂ ਤੇਗ ਬਹਾਦੁਰ ਮੋਡਲ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਦੀ ਹਰਦੀਪ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ ਉੱਥੇ ਹੀ ਸੀਨੀਅਰ ਵਰਗ ਵਿੱਚ ਬਰਾਈਟ ਕੈਰੀਅਰ ਪਬਲਿਕ ਸਕੂਲ ਦਮਹੇੜੀ ਦੀ ਜਸਮੀਨ ਕੋਰ ਅਤੇ ਚਰਨਪੀ੍ਤ ਕੋਰ ਨੇ ਪਹਿਲਾ ਸਥਾਨ, ਲਾਲਾ ਲਾਜਪਤ ਰਾਏ ਹਾਈ ਸਕੂਲ, ਬਸੀ ਪਠਾਣਾਂ ਦੇ ਪੂਨੀਤ ਕੁਮਾਰ ਅਤੇ ਪਲਕ ਨੇ ਦੂਜਾ ਅਤੇ ਹੋਲੀ ਹਾਰਟ ਪਬਲਿਕ ਸਕੂਲ ਬਸੀ ਪਠਾਣਾਂ ਦੀ ਗੁਰਲੀਨ ਕੋਰ ਅਤੇ ਸੁਖਜੋਤ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ।ਸਕੋਰ ਬੋਰਡ ਉੱਤੇ ਸਕੱਤਰ ਭਾਰਤ ਭੂਸ਼ਣ ਸਚਦੇਵਾ ਅਤੇ ਸਾਹੀਲ ਰਬੜ ਨੇ ਆਪਣੀ ਭੂਮਿਕਾ ਨਿਭਾਈ ਓਥੇ ਹੀ ਪਰਦੀਪ ਮਲਹੋਤਰਾ ਅਤੇ ਰਕੇਸ਼ ਗੁਪਤਾ ਨੇ ਟਾਇਮ ਕੀਪਰ ਦੀ ਭੂਮਿਕਾ ਨਿਭਾਈ।
ਬਬਲਜੀਤ ਪਨੇਸਰ ਨੇ ਸੀਨੀਅਰ ਵਰਗ ਦੇ ਕਵਿਜ਼ ਮੁਕਾਬਲੇ ਵਿੱਚ ਆਪਣੀ ਭੂਮਿਕਾ ਨਿਭਾਈ। ਗਲਬਾਤ ਕਰਦਿਆਂ ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪੀ੍ਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਕਿਹਾ ਕਿ ਦੋਨੋ ਜੇਤੂ ਟੀਮਾਂ 01-12-2024, ਦਿਨ ਐਤਵਾਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਓਹਨਾਂ ਕਿਹਾ ਕਿ ਪੀ੍ਸ਼ਦ ਦਾ ਉਦੇਸ਼ ਪ੍ਰਤੀਯੋਗਤਾ ਰਾਂਹੀ ਵਿਦਿਆਰਥੀਆਂ ਨੂੰ ਭਾਰਤ ਦੇ ਪ੍ਤੀ ਜਾਗਰੂਕ ਕਰਵਾਉਣਾ ਹੈ ਜਿਸ ਨਾਲ ਭਵਿੱਖ ਵਿੱਚ ਉਹਨਾਂ ਨੂੰ ਸਹਾਇਤਾ ਮਿਲੇਗੀ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ਮੁੱਖ ਮਹਿਮਾਨ ਪਵਨ ਬੰਸਲ ਵਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੀ੍ਸ਼ਦ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਪਵਨ ਬਸੰਲ ਨੇ ਕਿਹਾ ਕਿ ਪੀ੍ਸ਼ਦ ਵਲੋਂ ਸੰਸਕਾਰ ਅਤੇ ਸੇਵਾ ਦੇ ਪੋ੍ਜੈਕਟ ਲਗਾਉਣਾ ਸ਼ਲਾਘਾਯੋਗ ਕਦਮ ਹੈ। ਪੀ੍ਸ਼ਦ ਸਮਾਜਸੇਵਾ ਦੇ ਕੰਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਅੰਤ ਵਿੱਚ ਪ੍ਧਾਨ ਮਨੇਜ ਕੁਮਾਰ ਭੰਡਾਰੀ ਵਲੋਂ ਮੁੱਖ ਮਹਿਮਾਨ, ਸਾਰੇ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਕਾਲਜ ਪਿ੍ੰਸੀਪਲ ਅਤੇ ਪ੍ਰਬੰਧਕਾ ਅਤੇ ਪੀ੍ਸ਼ਦ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜਾਨਚੀ ਸੰਜੀਵ ਸੋਨੀ, ਸਹਿ ਸਕੱਤਰ ਰਹਿਤ ਹਸੀਜਾ, ਰਕੇਸ਼ ਗੁਪਤਾ, ਵਿਨੋਦ ਸ਼ਰਮਾ, ਬਬਲਜੀਤ ਪਨੇਸਰ, ਰਵਿੰਦਰ ਰਿੰਕੂ, ਪਰਦੀਪ ਮਲਹੋਤਰਾ, ਰਕੇਸ਼ ਸੋਨੀ, ਧਰਮਿੰਦਰ ਬਾਂਡਾ, ਕਿ੍ਸ਼ਨ ਲਾਲ,ਭਾਰਤ ਭੂਸ਼ਣ ਸ਼ਰਮਾ, ਮਨੋਜ ਸ਼ਰਮਾ, ਪੀ੍ਤਮ ਰਬੜ, ਵਿਕਾਸ ਬਂਸਲ ਆਦਿ ਮੈਂਬਰ ਹਾਜਰ ਰਹੇ।