ਬੱਸੀ ਪਠਾਣਾ, ਉਦੇ ਧੀਮਾਨ: ਘੱਟ ਗਿਣਤੀ ਅਤੇ ਦਲਿਤ ਦਲ ਦੀ ਇੱਕ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਮੋਰਿੰਡਾ ਰੋਡ ਬਸੀ ਪਠਾਣਾਂ ਵਿਖੇ ਹੋਈ। ਜਿਸ ਵਿੱਚ ਘੱਟ ਗਿਣਤੀ ਵਰਗਾਂ ਅਤੇ ਦਲਿਤ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਘੱਟ ਗਿਣਤੀ ਵਰਗਾਂ ਦੇ ਧਰਮਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ। ਮੀਟਿੰਗ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਡਿਊਟੀ ਕਰਦੇ ਸਮੇਂ ਸਿੱਖ ਧਰਮ ਦੀ ਰਹਿਤ ਮਰਿਆਦਾ ਵਿੱਚ ਸ਼ਾਮਲ ਕਿਰਪਾਨ ਨਾ ਪਹਿਨਣ ਦੇ ਸਖਤ ਆਦੇਸ਼ ਦੇਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹੋਇਆ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਫੁਰਮਾਨ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਸਿੱਖ ਭਾਈਚਾਰੇ ਵਿੱਚ ਫੈਲ ਰਹੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ । ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਆਉਂਦੀਆਂ ਚੋਣਾਂ ਵਿੱਚ ਜਨਰਲ ਅਤੇ ਰੀਜਰਵ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਮੀਦਵਾਰ ਉਹੀ ਹੋਣਗੇ ਜਿਹੜੇ ਈਮਾਨਦਾਰ, ਪੰਥ ਪ੍ਰਸਤ, ਧਾਰਮਿਕ ਬਿਰਤੀ ਵਾਲੇ ਅਤੇ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣਗੇ। ਮੀਟਿੰਗ ਵਿੱਚ ਜਥੇਬੰਦੀ ਦੇ ਮੈਂਬਰਾ ਵਿਚੋਂ ਪੰਜਾਬ ਵਿੱਚ ਤਾਜ਼ਾ ਹੋਈਆਂ ਪੰਚਾਇਤੀ ਚੋਣਾਂ ਵਿੱਚ ਨਵੇਂ ਬਣੇ ਸਰਪੰਚਾਂ ਨੂੰ ਸਨਮਾਨਿਤ ਕਰਨ ਦੇ ਪ੍ਰੋਗਰਾਮ ਅਧੀਨ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੂੰ ਵੀ ਗ੍ਰਾਮ ਪੰਚਾਇਤ ਮਾਧੋਪੁਰ ਦਾ ਸਰਪੰਚ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਜਰ ਚਰਨ ਸਿੰਘ ਸੂਬਾ ਜਨਰਲ ਸਕੱਤਰ,ਭਗਤ ਸਿੰਘ ਪੰਜਕੋਹਾ ਮੁੱਖ ਸਲਾਹਕਾਰ,ਕਿ੍ਸ਼ਨ ਚੰਦ ਸੂਬਾ ਮੀਤ ਪ੍ਰਧਾਨ, ਦਰਸ਼ਨ ਸਿੰਘ ਅਨਾਇਤਪੁਰਾ ਕੋਰ ਕਮੇਟੀ ਮੈਂਬਰ,ਜੀਤ ਸਿੰਘ ਰਾਮਗੜ੍ਹ ਕੋਰ ਕਮੇਟੀ ਮੈਂਬਰ, ਦਰਬਾਰਾ ਸਿੰਘ ਸਰਹਿੰਦ ਸੂਬਾ ਵਿੱਤ ਸਕੱਤਰ, ਪਰਮਿੰਦਰ ਸਿੰਘ ਮਲੋਆ, ਹਰਪਾਲ ਸਿੰਘ ਨਸਰਾਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ, ਨਰਿੰਦਰ ਪਾਲ ਸਿੰਘ ਸੇਹਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸੂਬੇਦਾਰ ਮੇਜਰ ਸਿੰਘ ਜ਼ਿਲਾ ਸਰਪ੍ਰਸਤ, ਨਿਰਮਲ ਸਿੰਘ ਧਤੌਂਦਾ ਜ਼ਿਲ੍ਹਾ ਸਕੱਤਰ ਜਨਰਲ, ਮੈਨੇਜਰ ਤਰਲੋਕ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੇਮ ਸਿੰਘ ਖਾਲਸਾ ਜ਼ਿਲ੍ਹਾ ਪ੍ਰਚਾਰ ਸਕੱਤਰ, ਅਨਾਇਤ ਮਲਿਕ ਜ਼ਿਲ੍ਹਾ ਜਨਰਲ ਸਕੱਤਰ , ਸੁਰਜੀਤ ਸਿੰਘ ਖਾਲਸਪੁਰ ਜ਼ਿਲ੍ਹਾ ਜਨਰਲ ਸਕੱਤਰ, ਗੁਰਨਾਮ ਸਿੰਘ ਨੌਗਾਵਾਂ ਜ਼ਿਲ੍ਹਾ ਮੀਤ ਪ੍ਰਧਾਨ , ਰਾਮ ਰਾਜ ਧੀਮਾਨ ਪ੍ਰਧਾਨ ਬਸੀ ਪਠਾਣਾਂ, ਜੋਗਾ ਸਿੰਘ ਡੰਘੇੜੀਆ ਸਰਕਲ ਪ੍ਰਧਾਨ ਖੇੜਾ, ਅਮਰਜੀਤ ਸਿੰਘ ਹਾਜੀਪੁਰ ਸਰਕਲ ਪ੍ਰਧਾਨ ਬਸੀ ਪਠਾਣਾਂ ਦਿਹਾਤੀ, ਗੁਰਪਾਲ ਸਿੰਘ ਸਰਕਲ ਪ੍ਰਧਾਨ ਨੌਗਾਵਾਂ, ਹਰਬੰਸ ਸਿੰਘ ਸਰਕਲ ਪ੍ਰਧਾਨ ਭੜੀ,ਸੁਰਧਾਨ ਸਿੰਘ ਪ੍ਰਧਾਨ, ਗੁਰਬਖਸ਼ ਸਿੰਘ ਪ੍ਰਧਾਨ ਖਮਾਣੋਂ ਕਲਾਂ, ਸੰਤ ਸਿੰਘ ਪੰਜਕੋਹਾ ਪ੍ਰਧਾਨ, ਗੁਰਚਰਨ ਸਿੰਘ ਬਿਜਲੀ ਬੋਰਡ,ਸ਼ਮਸ਼ੇਰ ਸਿੰਘ ਮਾਰਵਾ, ਭੁਪਿੰਦਰ ਸਿੰਘ ਨਾਨੋਵਾਲ ਸਰਪੰਚ, ਰਾਜਿੰਦਰ ਸਿੰਘ ਸਰਪੰਚ, ਗੁਰਮੇਲ ਸਿੰਘ ਕਲੌੜ, ਮੇਜਰ ਸਿੰਘ ਸਾਬਕਾ ਸਰਪੰਚ, ਸੰਪੂਰਨ ਸਿੰਘ ਸਾਬਕਾ ਸਰਪੰਚ , ਕਰਨੈਲ ਸਿੰਘ ਮੱਟੂ ਰਸੂਲਪੁਰ, ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ,ਗੁਰਨਾਮ ਸਿੰਘ ਬ੍ਰਾਹਮਣ ਮਾਜਰਾ, ਸੁੱਚਾ ਸਿੰਘ ਨਬੀਪੁਰ, ਮੁਖਤਿਆਰ ਸਿੰਘ ਵਕੀਲ,ਸਵਰਨ ਸਿੰਘ ਭੰਗੂਆਂ, ਸੁਰਿੰਦਰ ਸਿੰਘ ਸ਼ਹੀਦਗੜ, ਨਰਿੰਦਰ ਸਿੰਘ ਕਲੌਦੀ, ਸ਼ਿੰਗਾਰਾਂ ਸਿੰਘ ਬਸੀ ਪਠਾਣਾਂ, ਬਿਕਰਮਜੀਤ ਸਿੰਘ ਕਾਲਾ, ਮੁਕੰਦੀ ਲਾਲ ਅਤੇ ਰਾਮ ਬਰਨ ਬਸੀ ਆਦਿ ਹਾਜ਼ਰ ਸਨ।
ਘੱਟ ਗਿਣਤੀ ਤੇ ਦਲਿਤ ਦਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਅਲਵਿਦਾ ਰਾਜਵੀਰ ਜਵੰਧਾ
- Happy Dussehra
- ਡੀ.ਈ.ਓ (ਸ) ਰਵਿੰਦਰ ਕੌਰ ਨੇ ਸਕੂਲਾਂ ਦਾ ਦੌਰਾ ਕੀਤਾ
- ਸਤਿਗੁਰੂ ਸ਼੍ਰੀ ਰਿਤੇਸ਼ਵਰ ਜੀ ਮਹਾਰਾਜ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਸ਼ਰਧਾਪੂਰਵਕ ਮੱਥਾ ਟੇਕਿਆ
- ਸਿੱਖ ਜਥਿਆਂ ’ਤੇ ਪਾਬੰਦੀ ਕਿਉਂ ਜਾਇਜ਼ ਹੈ
- ਹੌਂਡਾ ਕੰਪਨੀ ਵਲੋਂ ਖੂਬੀਆਂ ਨਾਲ ਭਰਪੂਰ ਸ਼ਾਇਨ ਡੀਲਕਸ ਮੋਟਰ ਸਾਈਕਲ ਲਾਂਚ
- ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਦਾ ਉਦਘਾਟਨ ਹੋਇਆ
- ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਜਖਵਾਲੀ ਵਿਖੇ ਕਾਂਗਰਸੀ ਆਗੂਆ ਦੀ ਮੀਟਿੰਗ
- ਸ਼੍ਰੀ ਬਾਂਕੇ ਬਿਹਾਰੀ ਸੇਵਾ ਸਮਿਤੀ ਵਲੋਂ ਕਰਵਾਈ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ
- ਮੋਹਾਲੀ ਵਿਖੇ ਪੰਜਾਬ ਪੱਧਰੀ ਬੋਸ਼ੀਆ ਅਵੇਅਰਨੈਸ ਅਤੇ ਟੈਕਨੀਕਲ ਪ੍ਰੋਗਰਾਮ ਅੱਜ
- ਕਾਂਗਰਸ ਨੇ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ‘ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕੀਤੀ
- ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਲੋਂ ਅੱਜ ਜਿਲ੍ਹੇ ਦੇ ਨੋਡਲ ਇੰਚਾਰਜ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਮੀਟਿੰਗ ਕੀਤੀ ਗਈ
- ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁੱਝ ਨਾ ਕੁੱਝ ਵਧੀਆ ਪੈਕੇਜ ਦੇ ਕੇ ਜਾਣਗੇ- ਮੁੱਖ ਮੰਤਰੀ ਪੰਜਾਬ
- ਡੀ.ਈ.ਓ (ਸੈ) ਰਵਿੰਦਰ ਕੌਰ ਵਲੋਂ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਫਾਈ ਸੰਬੰਧੀ ਕੀਤੀ ਗਈ ਚੈਕਿੰਗ
- ਡੀ ਈ ਓ ਸੈਕੰਡਰੀ ਨੇ ਆਪਣੇ ਸਟਾਫ਼ ਨਾਲ ਅਧਿਆਪਕ ਦਿਵਸ ਮਨਾਇਆ
- ਦਿਲ ਦੀ ਧੜਕਣ ਘੱਟ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟੀਸ ਹਸਪਤਾਲ ਵਿੱਚ ਡਾਕਟਰਾਂ ਦੀ ਦੇਖਰੇਖ ਵਿੱਚ ਕਰਵਾਇਆ ਗਿਆ ਸੀ ਦਾਖਲ
- ਸਤਲੁਜ ਦਰਿਆ ‘ਤੇ ਬਣੇ ਬੰਨ ਉੱਤੇ ਬਗੈਰ ਜਰੂਰਤ ਨਾ ਜਾਣ ਦੀ ਅਪੀਲ
- ਧਾਰਮਿਕ ਸਮਾਗਮ ਸਾਨੂੰ ਏਕਤਾ ਅਤੇ ਚੰਗਿਆਈ ਦਾ ਪਾਠ ਪੜ੍ਹਾਉਂਦੇ ਹਨ – ਕੁਲਜੀਤ ਸਿੰਘ ਨਾਗਰਾ
- ਪੰਜਾਬ ਸਰਕਾਰ ਦਾ ਸੇਵਿੰਗ ਅਕਾਊਂਟ ਖੁੱਲ੍ਹ ਗਿਆ ਹੈ। ਹੜ੍ਹ ਪ੍ਰਵਾਵਿਤਾਂ ਦੀ ਮਦਦ ਕਰਨ ਲਈ ਕਿਹਾ ਜਾ ਹੈ
- ਲੁਧਿਆਣਾ ਵਿੱਚ ਡਾਈਇੰਗ ਇੰਡਟਰੀਜ਼ ਬੰਦ ਕਰਨ ਦੇ ਹੁਕਮ ਜਾਰੀ
- ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਤੇ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹੋ
- ਪੰਜਾਬ ਦੇ ਸਕੂਲ 3 ਸਤੰਬਰ ਤੱਕ ਬੰਦ
- ਹਾੜੀ ਫਸਲਾਂ ਦੇ ਵਧੀਆ ਪ੍ਰਬੰਧਾ ਲਈ ਡੀ.ਐਮ.ਓ ਅਸਲਮ ਮੁਹੰਮਦ ਦਾ ਕੀਤਾ ਸਨਮਾਨ
- ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਨੇ ਲਗਾਏ ਬੂਟੇ
- ਪਿਆਰ, ਸੇਵਾ ਅਤੇ ਭਾਈਚਾਰਾ ਫੈਲਾਉਣ ਲਈ ਖੂਨਦਾਨ ਮੁਹਿੰਮ