ਬੱਸੀ ਪਠਾਣਾ, ਉਦੇ ਧੀਮਾਨ: ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜਿਮਨੀ ਚੋਣ ਲੜ ਰਹੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਤੇ ਬਰਨਾਲਾ ਵਿਧਾਨ ਸਭਾ ਤੋਂ ਭਾਜਪਾ ਦੇ ਉਮੀਦਵਾਰ ਸ. ਕੇਵਲ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਹੈ । ਅਤੇ ਬਰਨਾਲੇ ਦੇ ਹਲਕੇ ਦੇ ਲੋਕਾਂ ਦੇ ਵਿੱਚ ਭਾਜਪਾ ਦੇ ਹੱਕ ਦੇ ਵਿੱਚ ਹਵਾ ਤੇਜੀ ਨਾਲ ਚੱਲ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤਾ ਉਹਨਾਂ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਦੇ ਦੌਰੇ ਦੇ ਦਰਮਿਆਨ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਤੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਵੱਖ ਵੱਖ ਪਿੰਡਾਂ ਮਾਨਾਪਿੰਡੀ , ਧਨੌਲਾ ਕੱਟੂ ,ਦਾਨਗੜ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੀ ਮੁਹਿਮ ਨੂੰ ਤੇਜ਼ ਕਰਦਿਆਂ ਉਹਨਾਂ ਨੇ ਕਿਹਾ ਕਿ ਹਲਕੇ ਦੇ ਲੋਕ ਹੁਣ ਕੇਵਲ ਸਿੰਘ ਢਿੱਲੋ ਨੂੰ ਜਿਤਾਉਣ ਦੇ ਲਈ ਉਤਾਵਲੇ ਹੋ ਚੁੱਕੇ ਹਨ ।ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਤਾਂ ਕੀਤੇ ਹਨ ਪਰੰਤੂ ਕਿਸੇ ਨੂੰ ਤੋੜ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਪਿੰਡਾਂ ਦੀਆਂ ਔਰਤਾਂ ਅਤੇ ਨੌਜਵਾਨ ਵਰਗ ਤੋਂ ਇਲਾਵਾ ਸਭ ਦੁਖੀ ਹਨ ।ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਹੋਏ ਧੱਕੇ ਦਾ ਜਵਾਬ ਉਹ ਹੁਣ ਜਿਮਨੀ ਚੋਣਾਂ ਦੇ ਵਿੱਚ ਦੇਣ ਲਈ ਲੋਕ ਤਿਆਰ ਬਰ ਤਿਆਰ ਬੈਠੇ ਹਨ ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੂੰ ਵੱਧ ਤੋਂ ਵੱਧ ਮੱਤ ਦਾਨ ਕਰਕੇ ਵਿਧਾਨ ਸਭਾ ਦੇ ਵਿੱਚ ਭੇਜਣ ਤਾਂ ਜੋ ਉਹ ਬਰਨਾਲੇ ਵਿਧਾਨ ਸਭਾ ਹਲਕੇ ਦਾ ਵਿਕਾਸ ਕੇਂਦਰ ਸਰਕਾਰ ਤੋਂ ਪੈਸਾ ਲਿਆ ਕੇ ਤੇਜ਼ੀ ਦੇ ਨਾਲ ਕਰਵਾ ਸਕਣ।ਇਸ ਮੌਕੇ ਜਗਤਾਰ ਸਿੰਘ ਮੰਡਲ ਪ੍ਰਧਾਨ ਧਨੋਲਾ , ਇਲੈਕਸ਼ਨ ਇੰਚਾਰਜ ਜੀਵਨ ਗਰਗ, ਰਮਨਜੀਨ ਸਿੰਘ ਧੰਨਾ ਧਨੋਲਾ , ਸਰਪੰਚ ਬਲਜੀਤ ਕੋਰ ਕੱਟੂ , ਕਰਨੈਲ ਸਿੰਘ, ਸਾਬਕਾ ਸਰਪੰਚ ਕੱਟੂ ਸਿਦਰਪਾਲ ਕੋਰ , ਪੰਚ ਦਵਿੰਦਰ ਸਿੰਘ ਕੱਟੂ, ਮੋਹਣ ਸਿੰਘ ਚੂਨੀ ਖੁਰਦ ਜਰਨਲ ਸੈਕਟਰੀ, ਸ਼ਨੀ ਕੁਮਾਰ ਬੜਬਰ , ਜਗਮੇਲ ਬਾਵਾ , ਕਰਨ ਸਿੰਘ, ਵਿੱਕੀ ਬਡਬਰ , ਸਿੰਦਰਪਾਲ ਬਡਬਰ ਆਦਿ ਹਾਜਰ ਸਨ।
ਬਰਨਾਲੇ ਹਲਕੇ ਦੇ ਲੋਕ ਹੁਣ ਕੇਵਲ ਸਿੰਘ ਢਿੱਲੋ ਨੂੰ ਜਿਤਾਉਣ ਦੇ ਲਈ ਉਤਾਵਲੇ -ਡਾ. ਹਰਬੰਸ ਲਾਲ , ਕੁਲਦੀਪ ਸਿੱਧੂਪੁਰ
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਤਾਜ਼ਾ ਤਾਰੀਨ
- ਖੂਨਦਾਨ ਕੈਂਪ ਲਗਾਇਆ ਗਿਆ
- ਬਰਾਈਟ ਕੈਰੀਅਰ ਪਬਲਿਕ ਸਕੂਲ ਵਿੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
- ਪਾਉਂਟਾ ਸਾਹਿਬ ਦੀ ਧਰਤੀ ਤੇ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਨੇ ਅਪਣਾ 15 ਵਾਂ ਸਥਾਪਨਾ ਦਿਵਸ ਮਨਾਇਆ
- ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੱਢੀ ਗਈ ਸ਼ੁਕਰਾਨਾ ਯਾਤਰਾ ਵਿੱਚ ਆਪ ਆਗੂ ਸੁਭਾਸ਼ ਸੂਦ ਨੇ ਵੀ ਕੀਤੀ ਸ਼ਿਰਕਤ
- ਨਵੀਂ ਗਰਾਮ ਪੰਚਾਇਤ ਵਲੋਂ ਕੰਮ ਸੰਭਾਲਦੇ ਹੀ ਪਿੰਡ ਰੈਲੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ
- ਡਿਪਟੀ ਕਮਿਸ਼ਨਰ ਵੱਲੋਂ ਮਾਤਾ ਸੁੰਦਰੀ ਸਕੂਲ ਦੀਆਂ ਫੁੱਟਬਾਲ ਖਿਡਾਰਨਾ ਸਨਮਾਨਿਤ
- ਪੰਜਾਬ ਸਰਕਾਰ ਵੱਲੋਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ੁਰੂ
- ਸਾਦੇ ਵਿਆਹ ਅਤੇ ਰੂਹਾਨੀਅਤ ਦਾ ਵਿਲੱਖਣ ਦ੍ਰਿਸ਼ ਨਿਰੰਕਾਰੀ ਸਮੂਹਿਕ ਵਿਆਹ
- ਅਸੀਮ ਨਾਲ ਜੁੜ ਕੇ ਜੀਵਨ ਦੇ ਹਰ ਪਹਿਲੂ ਦਾ ਵਿਸਥਾਰ ਕਰੋ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- Happy Birthday Khejal
- ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਭਾਰਤ ਨੂੰ ਜਾਨੋ ਦੇ ਅੰਤਰਗਤ ਕਰਵਾਏ ਗਏ ਕਵਿਜ਼ ਮੁਕਾਬਲੇ
- ਮਹਾਸੰਘ ਨੇ 20ਵਾਂ ਫ੍ਰੀ ਖੂਨ ਜਾਂਚ ਕੈਂਪ ਲਾਇਆ
- ਡੇਰਾ ਬਾਬਾ ਬੁੱਧ ਦਾਸ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ
- ਪ੍ਰਾਚੀਨ ਸ਼੍ਰੀ ਸ਼ਿਵ ਮੰਦਿਰ ‘ਚ ਮਾਤਾ ਤੁਲਸੀ ਦੇ ਵਿਆਹ ਦਾ ਕੀਤਾ ਆਯੋਜਨ
- ਇਨਸਾਨਾਂ ਲਈ ਪਿਆਰ ਹੀ ਰੱਬ ਦਾ ਪਿਆਰ ਹੈ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਪਰਮਾਤਮਾ ਨੂੰ ਜੀਵਨ ਵਿੱਚ ਸ਼ਾਮਿਲ ਕਰਕੇ ਹੁੰਦਾ ਹੈ ਮਾਨਵੀ ਗੁਣਾਂ ਦਾ ਵਿਸਥਾਰ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਭਾਰਤ ਵਿਕਾਸ ਪੀ੍ਸ਼ਦ ਵਲੋਂ ਹਿੰਦ ਦੀ ਚਾਦਰ ਸ਼ੀ੍ ਗੁਰੂ ਤੇਗ ਬਹਾਦੁਰ ਬਲਿਦਾਨ ਦਿਵਸ ਦੇ ਮੋਕੇ ਕਰਵਾਏ ਗਏ ਭਾਸ਼ਣ ਮੁਕਾਬਲੇ।
- ਘੱਟ ਗਿਣਤੀ ਤੇ ਦਲਿਤ ਦਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ।
- ਬਰਨਾਲੇ ਹਲਕੇ ਦੇ ਲੋਕ ਹੁਣ ਕੇਵਲ ਸਿੰਘ ਢਿੱਲੋ ਨੂੰ ਜਿਤਾਉਣ ਦੇ ਲਈ ਉਤਾਵਲੇ -ਡਾ. ਹਰਬੰਸ ਲਾਲ , ਕੁਲਦੀਪ ਸਿੱਧੂਪੁਰ
- ਕਾਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ: ਡਾ. ਸਿਕੰਦਰ
- ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਕਰ ਦਿੱਤਾ ਮਜ਼ਬੂਰ- ਮਨਪ੍ਰੀਤ ਸਿੰਘ ਹੈਪੀ
- ਈਸਰਹੇਲ ਵਿਖੇ ਬਾਬਾ ਸਮਾਧੀਏ ਦੇ ਸਥਾਨ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ
- ਪੰਜਾਬ ਸਰਕਾਰ ਨੇ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਕੀਤਾ ਜਾਰੀ
- ਜ਼ਿਲ੍ਹੇ ਦੇ 10 ਆਯੂਸ਼ ਐਂਡ ਵੈਲਨੈਂਸ ਸੈਂਟਰਾਂ ਵਿੱਚ ਕਰੀਬ 05 ਹਜ਼ਾਰ ਵਿਅਕਤੀ ਲੈ ਰਹੇ ਨੇ ਲਾਭ