ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ

ਬੱਸੀ ਪਠਾਣਾ, ਉਦੇ ਧੀਮਾਨ : ਸ਼ਹਿਰ ਬੱਸੀ ਪਠਾਣਾਂ ਦੇ ਉੱਘੇ ਸਮਾਜ ਸੇਵੀ ਪਵਨ ਬਾਂਸਲ ਬਿੱਟਾ ਵੱਲੋ ਮੇਨ ਰੋਡ ਨੇੜੇ ਸੰਤ ਨਾਮਦੇਵ ਕਾਲਜ ਪੁਨੀਤ ਫਰਨੀਚਰ ਐਂਡ ਡੈਕੋਰੇਟਰਸ ਬੱਸੀ ਪਠਾਣਾਂ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਗਾਇਨ ਸ਼੍ਰੀ ਭਗਤ ਪ੍ਰਕਾਸ਼ ਪ੍ਰੇਮੀ ਗੜਸ਼ੰਕਰ ਵਾਲਿਆਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਇੰਚਾਰਜ ਗੁਰਪ੍ਰੀਤ ਸਿੰਘ ਜੀ.ਪੀ ਨੇ ਬਾਬਾ ਜੀ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕੇ ਬਾਬਾ ਵਿਸ਼ਵਕਰਮਾ ਜੀ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਬਾਬਾ ਵਿਸ਼ਵਕਰਮਾਂ ਜੀ ਕਿਰਤ ਦਾ ਦੇਵਤਾ ਸਨ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਜਿੰਨੇ ਵੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਗਈ ਹੈ ਉਹ ਬਾਬਾ ਵਿਸ਼ਵਕਰਮਾਂ ਜੀ ਦੇ ਕਰਕਮਲਾ ਦੁਆਰਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸੰਸਾਰ ਦਾ ਪਹਿਲਾ ਇੰਜੀਨੀਅਰ ਕਿਹਾ ਜਾਂਦਾ ਹੈ। ਬਾਬਾ ਵਿਸ਼ਵਕਰਮਾ ਵੱਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ ,ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ ਹੈ।ਬਾਬਾ ਵਿਸ਼ਵਕਰਮਾ ਜੀ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ। ਪਵਨ ਬਾਂਸਲ ਬਿੱਟਾ ਵੱਲੋ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਗੁਰਪ੍ਰੀਤ ਸਿੰਘ ਜੀ.ਪੀ ਅਤੇ ਵੱਖ ਵੱਖ ਸੱਜਣਾ ਦਾ ਸਿਰਪਾਓ ਪਾਕੇ ਸਨਮਾਨ ਕੀਤਾ। ਇਸ ਮੌਕੇ ਗੁਰਮੇਲ ਸਿੰਘ, ਬਲਵਿੰਦਰ ਸਿੰਘ ਸਲ, ਗੁਰਿੰਦਰ ਸਿੰਘ ਸਲ ਹਰਮਨਜੀਤ ਸਲ, ਪੁਨੀਤ ਬਾਂਸਲ ਅੰਮ੍ਰਿਤ ਸਿੰਘ ਮੁੰਡੇ, ਸੋਹਣ ਸਿੰਘ, ਮਨੋਜ ਕੁਮਾਰ ਵਿਰਦੀ,ਮਧਣ ਧੀਮਾਨ, ਵਿਜੈ ਕੁਮਾਰ ਮੁੰਡੇ, ਸੁਰਿੰਦਰ ਬਾਂਸਲ, ਸੁਸ਼ੀਲ ਧੀਮਾਨ, ਚੈਰੀ ਧੀਮਾਨ, ਅਜਮੇਰ ਸਿੰਘ, ਹਰਮੀਤ ਲੋਟੇ,ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਗੁਰਪ੍ਰੀਤ ਸਿੰਘ ਬਬਲੂ, ਜਸਵੀਰ ਸਿੰਘ ਕੰਗ,ਪ੍ਰੇਮ ਸਿੰਘ ਲੋਟੇ,ਗਗਨ ਬਾਜਵਾ, ਜਗਦੀਸ਼ ਧੀਮਾਨ ਰੋਡਾ,ਬਲਰਾਮ ਚਾਵਲਾ,ਮਲਕੀਤ ਸਿੰਘ ਮਠਾੜੂ, ਗੁਲਸ਼ਨ ਕੁਮਾਰ,ਜਸਵੀਰ ਸਿੰਘ ਭਾਦਲਾ,ਸਤਵੀਰ ਸਿੰਘ ਨੌਗਾਵਾਂ,ਰਮੇਸ਼ ਕੁਮਾਰ ਸੀ.ਆਰ,ਭਿੰਦਰ ਕਲੇਰਾਂ,ਕੌਂਸਲਰ ਮਨਪ੍ਰੀਤ ਸਿੰਘ ਹੈਪੀ,ਨਰਵੀਰ ਧੀਮਾਨ ਜੋਨੀ,ਹਰਨੇਕ ਸਿੰਘ ਬਡਾਲੀ,ਰੁਪਿੰਦਰ ਸੁਰਜਨ,ਅਜੈ ਸਿੰਗਲਾ,ਭਾਰਤ ਭੂਸ਼ਨ ਸਚਦੇਵਾ, ਮਾਰੂਤ ਮਲਹੌਤਰਾ,ਡਾ. ਦੀਵਾਨ ਧੀਰ, ਅਸ਼ੌਕ ਗੌਤਮ,ਸੋਨੀ ਨੌਗਾਵਾਂ,ਅਮਨ ਚਾਵਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ