ਪਿੰਡ ਮੁੱਲਾਂਪੁਰ ਦੀ ਪੰਚਾਇਤ ਦੇ ਨਵੇਂ ਚੁਣੇ ਮੈਂਬਰਾਂ ਨੇ ਪ੍ਰਸਿੱਧ ਅਸਥਾਨ ਡੇਰਾ ਪੁਸ਼ਪਾ ਨੰਦ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿੱਤਾ

ਸਰਹਿੰਦ, ਰੂਪ ਨਰੇਸ਼/ਕਸ਼ਿਸ਼ ਥਾਪਰ:

ਪਿੰਡ ਮੁੱਲਾਂਪੁਰ ਦੀ ਪੰਚਾਇਤ ਦੇ ਨਵੇਂ ਚੁਣੇ ਮੈਂਬਰਾਂ ਨੇ ਪ੍ਰਸਿੱਧ ਅਸਥਾਨ ਡੇਰਾ ਪੁਸ਼ਪਾ ਨੰਦ ਵਿਖੇ ਨਤਮਸਤਕ ਹੋ ਕੇ ਗੱਦੀ ਨਸ਼ੀਨ ਸੰਤ ਬਾਬਾ ਬਲਵਿੰਦਰ ਦਾਸ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਨੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸਰਪੰਚ ਅਵਤਾਰ ਸਿੰਘ, ਪੰਚ ਕੇਸਰ ਸਿੰਘ, ਰਣਧੀਰ ਸਿੰਘ, ਹਰਵਿੰਦਰ ਸਿੰਘ, ਕਿਰਨਦੀਪ ਕੌਰ, ਬਲਜੀਤ ਕੌਰ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਸਿੰਘ, ਨੰਬਰਦਾਰ ਗੁਰਮੁਖ ਸਿੰਘ, ਅਵਤਾਰ ਸਿੰਘ ਮਾਂਗਟ, ਪ੍ਰਕਾਸ਼ ਸਿੰਘ ਪ੍ਰੀਤ, ਭਾਈ ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਕੇਸਰ ਸਿੰਘ, ਗੁਰਦੀਪ ਸਿੰਘ, ਨਛੱਤਰ ਸਿੰਘ, ਹਾਜ਼ਰ ਸਨ।

Leave a Reply

Your email address will not be published. Required fields are marked *