ਦੁਸਹਿਰਾ ਉਤਸਵ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ

ਬੱਸੀ ਪਠਾਣਾ, ਉਦੇ ਧੀਮਾਨ: ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਦੁਸਹਿਰਾ ਉਤਸਵ ਦੁਸਹਿਰਾ ਗਰਾਂਉਡ ਸੰਤ ਨਾਮਦੇਵ ਰੋਡ ਵਿੱਖੇ ਪੂਰੇ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਗਿਆ। ਦੁਸਹਿਰਾ ਉਤਸਵ ਨੂੰ ਲੈਕੇ ਸ਼ੋਭਾ ਯਾਤਰਾ ਅਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਹੋਕੇ ਮੁੱਹਲਾ ਕਟਹਿਰਾ, ਮੋਟੇ ਵਾਲਾ, ਮੇਨ ਰੋਡ ਤੋਂ ਹੁੰਦੀ ਹੋਈ ਦੁਸਹਿਰਾ ਗਰਾਂਉਡ ਵਿੱਖੇ ਪਹੁੰਚੀ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਸਾਧੂ ਰਾਮ ਭੱਟਮਾਜਰਾ ਵੱਲੋ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਤੇ ਆਸਪਾਸ ਦੇ ਲੋਕਾਂ, ਹੁੰਮ ਹੁੰਮਾ ਕੇ ਸ਼ਿਰਕਤ ਕੀਤੀ। ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਤੇ ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਵੱਲੋ ਸ਼ੋਭਾ ਯਾਤਰਾ ਦਾ ਭਰਮਾਂ ਸਵਾਗਤ ਕੀਤਾ ਗਿਆ। ਦੁਸਹਿਰਾ ਗਰਾਓਡ ਵਿਖੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਕਰਵਾਏ ਦੁਸਹਿਰਾ ਸਮਾਗਮ ਵਿਚ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਇੰਚਾਰਜ ਗੁਰਪ੍ਰੀਤ ਸਿੰਘ ਜੀ.ਪੀ, ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਕਮੇਟੀ ਪ੍ਰਧਾਨ ਅਜੈ ਸਿੰਗਲਾ ਤੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਕਿਹਾ ਕਿ ਦੁਸਹਿਰਾ ਦਾ ਤਿਉਹਾਰ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਵਲੋਂ ਲੰਕਾ ’ਤੇ ਜਿੱਤ ਦੇ ਸੰਦਰਭ ਵਿੱਚ ਮਨਾਇਆ ਜਾਂਦਾ ਦੁਸਹਿਰਾ ਸਾਨੂੰ ਚੰਗਿਆਈ ਅਤੇ ਉੱਚ ਕਦਰਾਂ-ਕੀਮਤਾਂ ’ਤੇ ਚੱਲਣ ਦੀ ਸੇਧ ਦਿੰਦਾ ਹੈ। ਇਹ ਤਿਉਹਾਰ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਲੋਕਾਂ ਨੂੰ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਉਨਾਂ ਸ਼ਹਿਰ ਵਾਸੀਆਂ ਵਲੋਂ ਵੱਡੀ ਗਿਣਤੀ ਵਿੱਚ ਦੁਸਹਿਰੇ ਦੇ ਤਿਉਹਾਰ ਵਿੱਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ। ਰਾਵਣ ਦਹਿਣ ਮੌਕੇ ਬੱਸੀ ਪਠਾਣਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਨ ਸੇਲਾਬ ਉਮੜਿਆ ਅਤੇ ਪੂਰਾ ਗਰਾਂਉਡ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਕਮੇਟੀ ਪ੍ਰਧਾਨ ਅਜੈ ਸਿੰਗਲਾ ਤੇ ਅਹੁਦੇਦਾਰਾਂ ਵੱਲੋਂ ਗੁਰਪ੍ਰੀਤ ਸਿੰਘ ਜੀ.ਪੀ, ਰੁਪਿੰਦਰ ਸਿੰਘ ਹੈਪੀ, ਰਾਜ ਕੁਮਾਰ ਸ਼ਰਮਾ ਡੀ ਐਸ ਪੀ ਬੱਸੀ ਪਠਾਣਾ, ਹਰਵਿੰਦਰ ਸਿੰਘ ਐਸ.ਐੱਚ.ਓ ਬੱਸੀ ਪਠਾਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਰਾਮ ਚਾਵਲਾ,ਸ਼ਾਮ ਗੌਤਮ,ਅਨਿਲ ਜੈਨ,ਅਮਿਤ ਪਰਾਸ਼ਰ,ਕਮਲ ਕ੍ਰਿਸ਼ਨ ਭੰਡਾਰੀ, ਗੁਰਵਿੰਦਰ ਸਿੰਘ ਮਿੰਟੂ,ਪਰਵੀਨ ਕਪਿਲ,ਨਰਵੀਰ ਧੀਮਾਨ ਜੋਨੀ,ਪਰਵੀਨ ਭਾਟੀਆ,ਕੁਲਦੀਪ ਕੁਮਾਰ ਕਿਪੀ,ਸ਼ਾਮ ਸੁੰਦਰ ਚੰਨੀ, ਵਿਨੋਦ ਸ਼ਰਮਾ, ਭਾਰਤ ਭੂਸ਼ਨ ਸ਼ਰਮਾ ਭਰਤੀ,ਕਮਲ ਕ੍ਰਿਸ਼ਨ ਬਾਡਾ,ਰਜਿੰਦਰ ਭਨੋਟ,ਜਸਵਿੰਦਰ ਕੁਮਾਰ ਬਬਲੂ, ਚੰਨਪ੍ਰੀਤ ਪਣੇਸਰ,ਪ੍ਰੀਤਮ ਰਬੜ,ਹਰੀਸ਼ ਥਰੇਜਾ,ਰਵਿੰਦਰ ਕੁਮਾਰ ਰੰਮੀ,ਰੁਪਿੰਦਰ ਸੁਰਜਨ,ਰਵੀਸ਼ ਅਰੋੜਾ, ਜੋਗਿੰਦਰ ਧੀਮਾਨ ਬੱਬੂ,ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ,ਸਮਾਜ ਸੇਵੀ ਅਨੂਪ ਸਿੰਗਲਾ, ਨੀਰਜ ਕੋੜਾ, ਕੇਸ਼ਵ ਕਪਿਲਾ,ਪਰਮੋਦ ਕਪਿਲਾ,ਰਵੀਨ ਮੋਦਗਿੱਲ, ਰਮੇਸ਼ ਕੁਮਾਰ ਸੀ.ਆਰ, ਐਡਵੋਕੇਟ ਅੰਕੁਸ਼ ਖੱਤਰੀ, ਅਮਿਤ ਜਿੰਦਲ, ਦਿਨੇਸ਼ ਗੁਪਤਾ, ਸਤਪਾਲ ਭਨੋਟ, ਐਡਵੋਕੇਟ ਦੀਪਕ ਬੈਕਟਰ ,ਦੀਵਲ ਕੁਮਾਰ ਹੈਰੀ, ਗੋਰਵ ਗੋਇਲ, ਪੰਕਜ਼ ਭਨੋਟ, ਪ੍ਰਿੰਸ ਕੁਮਾਰ, ਤਿਲਕ ਰਾਜ ਸ਼ਰਮਾ,ਜਸਵੀਰ ਸਿੰਘ ਭਾਦਲਾ, ਦਲੀਪ ਕੁਮਾਰ ਦੀਪੂ, ਭਾਰਤ ਭੂਸ਼ਨ ਸੱਚਦੇਵਾ, ਅਸ਼ੌਕ ਕੁਮਾਰ,ਅਸ਼ੌਕ ਮੂਖੀਜਾ,ਜਤਿੰਦਰ ਸ਼ਰਮਾ,ਰਾਜੇਸ਼ ਧੀਮਾਨ,ਪੁਨੀਤ ਚਾਵਲਾ,ਪੁਨੀਤ ਗੋਇਲ,ਨਿਰਮਲ ਜੀਤ ਜੀਆ,ਕੁਲਦੀਪ ਕੀਪੀ,ਜਵਾਹਰ ਲਾਲ,ਜਤਿੰਦਰਪਾਲ ਸਿੰਘ ਚੀਮਾ,ਰਿੰਕੂ ਬਾਜਵਾ,ਵਿਸ਼ਾਲ ਗੋਲਾ,ਰਵਿੰਦਰ ਸ਼ਰਮਾ ਬੰਟੀ,ਮੌਂਟੀ ਪਨੇਸਰ,ਸੁੱਖਾ ਬਾਜਵਾ, ਹਿਮਾਂਸ਼ੂ ਜੈ ਸਿੰਘ,ਅੰਮ੍ਰਿਤ ਬਾਜਵਾ,ਮਿੱਤੂ, ਹਨੀ ਧੀਮਾਨ, ਗਗਨ ਬਾਜਵਾ,ਗੁਲਸ਼ਨ ਕੁਮਾਰ,ਨਿਯਮ ਭੰਡਾਰੀ,ਤੁਸ਼ਾਰ ਗੁਲਾਟੀ, ਹਿਤੇਸ਼ ਸ਼ਰਮਾ,ਮਾਨਵ ਚੁੱਘ,ਯੋਗੇਸ਼ ਸਿੰਗਲਾ,ਵਿਸ਼ਾਲ ਸ਼ੁਕਲਾ, ਸੁਮਿਤ ਜੈਨ,ਉਦੇ ਧੀਮਾਨ,ਕਰਨ ਪਨੇਸਰ,ਜਤਿਨ ਪਰਾਸ਼ਰ,ਸ਼ੈਂਕੀ ਤਾਂਗੜੀ,ਸ਼ੇਨਲ ਧੀਮਾਨ, ਪ੍ਰਵੀਨ ਮੁਖੀਜਾ, ਸਾਹਿਲ ਕੁਮਾਰ,ਵਿਸ਼ਾਲ ਧੀਮਾਨ,ਰਾਜੀਵ ਕੁਮਾਰ,ਅਮਨ ਚਾਵਲਾ, ਵਿਸ਼ਵ ਗਾਬਾ, ਜੈ ਕਟਾਰੀਆ, ਵਰਿੰਦ ਸ਼ਰਮਾ,ਹਰਸ਼,ਧਰੁਵ ਕੁਮਾਰ,ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *