ਮੰਡੀਆਂ ਵਿੱਚ ਕਿਸੇ ਵੀ ਫਸਲ ਦੀ ਖਰੀਦ ਨਹੀ ਹੋਵੇਗੀ- ਸਿੰਗਲਾ, ਭਟਮਾਜਰਾ

ਬੱਸੀ ਪਠਾਣਾ, ਉਦੇ ਧੀਮਾਨ: ਜਿਲ੍ਹਾ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਆੜਤੀ ਵਰਗ ਦੀ ਮੀਟਿੰਗ ਬੱਸੀ ਪਠਾਣਾਂ ਪੁਰਾਣੀ ਅਨਾਜ ਦੁਰਗਾ ਮਲ ਹੰਸ ਰਾਜ ਦੀ ਦੁਕਾਨ ਵਿੱਖੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਤੇ ਜਿਲ੍ਹਾ ਪ੍ਰਧਾਨ ਸਾਧੂ ਸਿੰਘ ਭੱਟਮਾਜਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਸੰਬੋਧਨ ਕਰਦਿਆਂ ਰਾਜੇਸ਼ ਸਿੰਗਲਾ ਤੇ ਸਾਧੂ ਸਿੰਘ ਭੱਟਮਾਜਰਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਆੜਤੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਪੰਜਾਬ ਦੇ ਸਮੁੱਚੇ ਆੜਤੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਆੜਤੀਆ ਐਸੋਸੀਏਸ਼ਨ ਹੜਤਾਲ ਕਰਕੇ ਆਪਣਾ ਰੋਸ ਜਾਹਰ ਕਰਦੀ ਆ ਰਹੀ ਹੈ। ਉਨਾਂ ਕਿਹਾ ਕਿ ਆੜਤੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਵਿਜੈ ਕਾਲੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਅਣਮਿੱਥੇ ਸਮੇਂ ਲਈ ਕਿਸੇ ਵੀ ਫਸਲ ਦੀ ਖਰੀਦ ਨਾ ਕਰਨ ਦਾ ਐਲਾਨ ਕੀਤਾ ਹੈ। ਉਨਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਆੜ੍ਹਤ ਦੇ ਕਾਰੋਬਾਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ,ਜਿਸਦੇ ਫਲਸਰੂਪ ਆੜ੍ਹਤੀਆਂ ਦੀਆਂ ਮੰਗਾਂ ਵੱਲ ਉੱਕਾ ਹੀ ਧਿਆਨ ਨਹੀ ਦਿੱਤਾ ਜਾ ਰਿਹਾ। ਜਿਸ ਕਰਕੇ ਆੜਤੀਆ ਐਸੋਸੀਏਸ਼ਨ ਪੰਜਾਬ ਨੇ ਅਣਮਿਥੇ ਸਮੇ ਲਈ ਮੰਡੀਆਂ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਜਿੰਨੀ ਦੇਰ ਆੜਤੀਆ ਦੀਆਂ ਜਾਇਜ ਮੰਗਾਂ ਨਹੀ ਮੰਨੀਆਂ ਜਾਂਦੀਆਂ,ਓਨੀ ਦੇਰ ਮੰਡੀਆਂ ਵਿੱਚ ਫਸਲ ਨਾ ਉਤਾਰੀ ਜਾਵੇਗੀ ਅਤੇ ਨਾ ਹੀ ਤੁਲਾਈ, ਭਰਾਈ ਜਾਵੇਗੀ।
ਉਨਾਂ ਦੱਸਿਆ ਕਿ ਪੰਜਾਬ ਦੇ ਆੜਤੀ ਵਰਗ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਆੜਤੀ ਐਸੋਸੀਏਸ਼ਨ ਪੰਜਾਬ ਦੇ ਦੋਨੋਂ ਪ੍ਰਧਾਨ ਰਵਿੰਦਰ ਸਿੰਘ ਚੀਮਾ ਤੇ ਵਿਜੈ ਕਾਲੜਾ ਇਕ ਹੋ ਕੇ ਆੜ੍ਹਤੀਆ ਦੀ ਅਗਵਾਈ ਸੰਭਾਲ ਰਹੇ ਹਨ। ਜੋਂ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਦੋਵੇ ਪ੍ਰਧਾਨ ਬਹੁਤ ਹੀ ਸੂਝਵਾਨ ਹਨ। ਉਨਾਂ ਕਿਹਾ ਦੋਵੇਂ ਪ੍ਰਧਾਨਾਂ ਦਾ ਇਕ ਜੁੱਟ ਹੋਣ ਨਾਲ ਆੜਤੀ ਵਰਗ ਦੀਆਂ ਸਮੱਸਿਆਵਾਂ ਹੁਣ ਸਿਰੇ ਲਗਣ ਦੀ ਉਮੀਦ ਹੋਰ ਵਧ ਗਈ ਹੈ। ਉਨਾਂ ਸਮੂਹ ਆੜ੍ਹਤੀਆ ਸਾਹਿਬਾਨ ਨੂੰ ਪੁਰ ਜੋਰ ਬੇਨਤੀ ਕੀਤੀ ਕਿ ਰਵਿੰਦਰ ਸਿੰਘ ਚੀਮਾ ਤੇ ਵਿਜੈ ਕਾਲੜਾ ਨੇ ਆੜਤੀ ਵਰਗ ਲਈ ਬਹੁਤ ਵੱਡਾ ਕਦਮ ਚੁੱਕਿਆ ਹੈ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦਾ ਹਰ ਤਰਾ ਨਾਲ ਸਹਿਯੋਗ ਕਰੀਏ। ਉਹ ਆਪਣੀ ਜਮਾਤ ਦੀ ਖਾਤਰ ਹੀ ਸਭ ਕੁਝ ਕਰ ਰਹੇ ਹਨ।ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਤਰਸੇਮ ਲਾਲ,ਵਿਸ਼ਾਲ ਗੁਪਤਾ,ਹੇਮ ਰਾਜ ਨੰਦਾ,ਹਰਿੰਦਰ ਸਿੰਘ, ਕਰਨਬੀਰ ਸਿੰਘ,ਰਾਜੀਵ ਸਿੰਗਲਾ, ਸੁਭਾਸ਼ੁ ਜਿੰਦਲ,ਕੁਲਵਿੰਦਰ ਸਿੰਘ, ਨਿਰਮਲ ਸਿੰਘ,ਵੈਦ ਪ੍ਰਕਾਸ਼, ਰਣਜੀਤ ਸਿੰਘ ਸੋਮਲ, ਮਨਦੀਪ ਸਿੰਘ, ਸਤਨਾਮ ਸਿੰਘ, ਹੈਪੀ ਮੰਡੋਰ, ਤਜਿੰਦਰ ਸਿੰਘ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ