
ਬੱਸੀ ਪਠਾਣਾ, ਉਦੇ ਧੀਮਾਨ: ਨਗਰ ਕੌਂਸਲ ਬੱਸੀ ਪਠਾਣਾਂ ਦੇ ਅਧਿਕਾਰੀਆ ਦੀ ਵਾਰਡ ਨੰਬਰ 13 ਦੀ ਸਫਾਈ ਪ੍ਰਬੰਧ ਪ੍ਰਤੀ ਮਾੜੀ ਕਾਰਜਗੁਜਾਰੀ ਸਬੰਧੀ ਵਾਰਡ ਨੰਬਰ 13 ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਸਫਾਈ ਲਈ ਖੁਦ ਚੁੱਕਿਆ ਝਾੜੂ, ਹੋਰਨਾਂ ਲਈ ਕੀਤੀ ਮਿਸਾਲ ਪੇਸ਼ ਇਸ ਸਬੰਧੀ ਵਾਰਡ ਵਾਸੀਆਂ ਵਲੋਂ ਕੌਸਲਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵਲੋਂ ਸਿਆਸਤ ਤੋਂ ਉਪਰ ਉੱਠ ਕੇ ਵਾਰਡ ਵਾਸੀਆ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਕਹਿਣਾ ਕਿ ਵਾਰਡ ਵਾਸੀਆ ਵੱਲੋ ਪਿਛਲੇ ਕਈ ਦਿਨਾਂ ਤੋਂ ਵਾਰਡ ਦੀ ਨਾਲੀਆਂ ਦੀ ਸਫ਼ਾਈ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਵਾਰਡ ਵਾਸੀਆ ਨੂੰ ਪਾਣੀ ਦੀ ਨਿਕਾਸੀ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਕਿਹਾ ਕਿ ਵਾਰਡ ਦੀ ਸਫਾਈ ਕਰਵਾਉਣ ਲਈ ਕਈ ਵਾਰ ਨਗਰ ਕੌਸਲ ਦੇ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨਾਂ ਕਿਹਾ ਕਿ ਵਾਰ ਵਾਰ ਕਹਿਣ ਦੇ ਬਾਵਜੂਦ ਨਗਰ ਕੌਸਲ ਦੇ ਅਧਿਕਾਰੀਆ ਦੇ ਕੰਨ ਤੇ ਜੂੰ ਨਹੀਂ ਸਰਕੀ। ਉਨਾਂ ਕਿਹਾ ਕਿ ਵਾਰਡ ਵਾਸੀਆ ਪ੍ਰਤੀ ਮੈਰੀ ਨੈਤਿਕ ਜਿੰਮੇਵਾਰੀ ਬਣਦੀ ਹੈ। ਕਿ ਜਿੰਨਾ ਵਾਰਡ ਵਾਸੀਆ ਨੇ ਮੈਨੂੰ ਆਪਣੇ ਵਾਰਡ ਦਾ ਕੌਂਸਲਰ ਬਣਾਇਆ ਹੈ। ਉਨਾਂ ਦੀ ਉਮੀਦਾਂ ਤੇ ਖਰਾ ਉਤਰਨ ਸਕਾ। ਉਨ੍ਹਾਂ ਵਾਰਡ ਵਾਸੀਆ ਨੂੰ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ। ਇਸ ਸਬੰਧੀ ਜਦੋਂ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਨਾਲ ਸਪੰਰਕ ਨਹੀਂ ਹੋ ਸਕਿਆ।
