ਫਤਿਹਗੜ੍ਹ ਸਾਹਿਬ, ਥਾਪਰ:
ਵਾਤਾਵਰਣ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭੈਰੋਂਪੁਰ ਵਿਖੇ ਡੀ.ਈ.ਓ(ਐ.ਸਿ.) ਸ. ਸ਼ਮਸ਼ੇਰ ਸਿੰਘ ਵੱਲੋਂ ਬੂਟੇ ਲਗਾਏ ਗਏ।ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਸ. ਗੁਰਨਾਮ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਵਾਤਾਵਰਣ ਦੀ ਸੰਭਾਲ ਲਈ ਉਹਨਾਂ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ। ਸਕੂਲ ਇੰਚਾਰਜ ਮੈਡਮ ਜਗਜੀਤ ਕੌਰ ਜੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਐਲ.ਏ. ਸਚਿੰਦਰ ਸਿੰਘ, ਡੀ.ਐਮ. (ਸਪੋਰਟਸ) ਜਸਵੀਰ ਸਿੰਘ, ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਮੈਡਮ ਸੋਨਿਕਾ, ਸੀ.ਐਚ.ਟੀ. ਰਾਜੇਸ਼ ਕੁਮਾਰ ਹਾਜ਼ਰ ਸਨ।