ਬਸੀ ਪਠਾਣਾਂ, ਉਦੇ ਧੀਮਾਨ : ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਪੋ੍ਜੈਕਟ ਚੇਅਰਮੈਨ ਪਰਦੀਪ ਮਲਹੋਤਰਾ ਦੀ ਦੇਖਰੇਖ ਹੇਠ ਸੰਸਕ੍ਰਿਤੀ ਸਪਤਾਹ ਦੇ ਅਧੀਨ ਸਰਕਾਰੀ ਹਾਈ ਸਕੂਲ ਖਾਲਸਪੁਰ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਸੋਰਭ ਸੇਠੀ ਨੇ ਲਗਭਗ 110 ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ। ਡਾਕਟਰ ਸੋਰਭ ਸੇਠੀ ਨੇ ਵਿਦਿਆਰਥੀਆਂ ਨੂੰ ਦਸਿਆ ਕਿ ਸਾਨੂੰ ਆਪਣੇ ਦੰਦਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸਾਨੂੰ ਦਿਨ ਵਿੱਚ ਘਟ ਤੋਂ ਘੱਟ ਦੋ ਬਾਰ ਬੁਰਸ਼ ਕਰਨਾ ਚਾਹੀਦਾ ਹੈ, ਸਮੇਂ ਸਮੇਂ ਤੇ ਸਾਨੂੰ ਦੰਦਾਂ ਦੀ ਜਾਂਚ ਕਰਵਾਂਦੇ ਰਹਿਣਾ ਚਾਹੀਦਾ ਹੈ। ਕੁਝ ਵੀ ਖਾਣ ਤੋਂ ਬਾਅਦ ਸਾਨੂੰ ਕੁਰਲਾ ਕਰਨਾ ਚਾਹੀਦਾ ਹੈ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਾਡੇ ਦੰਦਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਸ ਨਾਲ ਕੈਂਸਰ ਜਿਹੀ ਭਿਆਨਕ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਪੀ੍ਸ਼ਦ ਵਲੋਂ ਵਿਦਿਆਰਥੀਆਂ ਨੂੰ ਬੁਰਸ਼ ਅਤੇ ਪੇਸਟ ਵੀ ਦਿੱਤੇ ਗਏ। ਪੀ੍ਸ਼ਦ ਅਤੇ ਸਕੂਲ ਵਲੋਂ ਡਾਕਟਰ ਸੋਰਭ ਸੇਠੀ ਨੂੰ ਸਨਮਾਨਿਤ ਵੀ ਕਿਤਾ ਗਿਆ। ਸਕੂਲ ਪਿ੍ੰਸੀਪਲ ਪੂਨਮ ਮੈਂਗੀ ਅਤੇ ਡਾਕਟਰ ਸੋਰਭ ਸੇਠੀ ਦੋਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੀ੍ਸ਼ਦ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਸ਼ਲਾਘਾਯੋਗ ਹਨ। ਪੀ੍ਸ਼ਦ ਹਰ ਸਮੇਂ ਸਮਾਜਸੇਵਾ ਨੂੰ ਤਿਆਰ ਰਹਿੰਦੀ ਹੈ। ਪੀ੍ਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਪੋ੍ਜੈਕਟ ਚੇਅਰਮੈਨ ਪਰਦੀਪ ਮਲਹੋਤਰਾ ਵਲੋਂ ਡਾਕਟਰ ਸੋਰਭ ਸੇਠੀ, ਸਕੂਲ ਪਿ੍ੰਸੀਪਲ ਅਤੇ ਸਟਾਫ, ਵਿਦਿਆਰਥੀਆਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਖਜਾਨਚੀ ਸੰਜੀਵ ਸੋਨੀ, ਰਕੇਸ਼ ਗੁਪਤਾ, ਜੈ ਕਿ੍ਸ਼ਨ, ਧਰਮਿੰਦਰ ਬਾਂਡਾ ਅਤੇ ਵਿਨੋਦ ਸ਼ਰਮਾ, ਹਰਪ੍ਰੀਤ ਸਿੰਘ, ਹਰਦੀਪ ਕੋਰ, ਕੁਲਵਿੰਦਰ ਕੋਰ, ਰਜਤ ਸ਼ਾਹੀ, ਸ਼ਿੰਗਾਰਾ ਸਿੰਘ ਆਦਿ ਮੈਂਬਰ ਹਾਜ਼ਰ ਰਹੇ।