ਬੱਸੀ ਪਠਾਣਾ, ਉਦੇ ਧੀਮਾਨ : ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਬੱਸੀ ਪਠਾਣਾਂ ਤੇ ਨੰਦਪੁਰ ਕਲੌੜ ਦੇ ਆੜਤੀਆ ਦਾ ਜੱਥਾ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਤਲਵੰਡੀ ਭਾਈਕਾ ਵਿੱਖੇ ਹੋਣ ਵਾਲੀ ਵਿਸ਼ਾਲ ਰੈਲੀ ਚ’ ਸ਼ਾਮਿਲ ਹੋਣ ਲਈ ਪੁਰਾਣੀ ਅਨਾਜ ਮੰਡੀ ਬੱਸੀ ਪਠਾਣਾਂ ਤੋਂ ਰਵਾਨਾ ਹੋਇਆ। ਮੀਡਿਆ ਨਾਲ ਗਲਬਾਤ ਕਰਦਿਆਂ ਰਾਜੇਸ਼ ਸਿੰਗਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਆੜ੍ਹਤੀਆ ਦੀ ਆੜਤ ਚ ਵਾਧਾ ਕਰ ਦਿੱਤਾ ਗਿਆ ਹੈ। ਪਰ ਪੰਜਾਬ ਦੇ ਆੜ੍ਹਤੀਆ ਦੀ ਮੰਗਾ ਵੱਲ ਨਾ ਤਾਂ ਕੇਂਦਰ ਸਰਕਾਰ ਧਿਆਨ ਦੇ ਰਹੀ ਨਾ ਹੀ ਪੰਜਾਬ ਸਰਕਾਰ। ਉਨ੍ਹਾਂ ਕਿਹਾ ਦੋਵੇਂ ਸਰਕਾਰਾਂ ਨੂੰ ਜਗਾਉਣ ਲਈ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਹੇਠ ਤਲਵੰਡੀ ਭਾਈਕਾ ਵਿੱਖੇ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਵਿਸ਼ਾਲ ਰੈਲੀ ਰੱਖੀ ਗਈ ਹੈ। ਜਿਸ ਵਿੱਚ ਸੂਬੇ ਭਰ ਦੇ ਆੜਤੀ ਪਹੁੰਚ ਰਹੇ ਹਨ। ਇਸ ਮੌਕੇ ਰਾਜੇਸ਼ ਸਿੰਗਲਾ ਵੱਲੋ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦਾਣਾ ਮੰਡੀ ਕਲ਼ੋੜ ਤੇ ਦਾਣਾ ਮੰਡੀ ਬਡਵਾਲਾ ਦਾ ਰਣਜੀਤ ਸਿੰਘ ਸੋਮਲ ਨੂੰ ਪ੍ਰਧਾਨ ਬਣਨ ਤੇ ਸਿਰਪਾਓ ਪਾਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ,ਅੰਮ੍ਰਿਪਾਲ ਗਿੱਲ,ਅਸ਼ੌਕ ਕੁਮਾਰ,ਵੇਦ ਪ੍ਰਕਾਸ਼,ਗੁਰਜੀਵਨ ਸਿੰਘ, ਵਿਸ਼ਾਲ ਗੁਪਤਾ, ਸਤਿੰਦਰ ਸਿੰਘ, ਰਾਜੀਵ ਸਿੰਗਲਾ, ਨਰਿੰਦਰ ਸਿੰਘ, ਬਲਜੀਤ ਸਿੰਘ,ਕੁਲਦੀਪ ਸਿੰਘ ਧਾਵਲਾ, ਸੂਵਾਂਸੁ ਜਿੰਦਲ, ਰਾਜਨ ਗੱਖੜ, ਹੇਮ ਰਾਜ ਨੰਦਾ, ਹਰਵਿੰਦਰ ਸਿੰਘ, ਕਰਨਬੀਰ ਸਿੰਘ ਆਦਿ ਹਾਜ਼ਰ ਸਨ|