ਬੱਸੀ ਪਠਾਣਾ, ਉਦੇ ਧੀਮਾਨ : ਜਨਮਸ਼ਟਮੀ ਦਾ ਤਿਉਹਾਰ ਪੂਰਾ ਭਾਰਤ ਦੇ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਤੇ ਉੱਥੇ ਹੀ ਪੰਜਾਬ ਦੇ ਬੱਸੀ ਪਠਾਣਾਂ ਸ਼ਹਿਰ ਦੇ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਦੇ ਵਿੱਚ ਵੀ ਜਨਮਸ਼ਟਮੀ ਵਾਲੇ ਦਿਨ ਭਗਤਾ ਦਾ ਹਜੂਮ ਵੇਖਣ ਨੂੰ ਮਿਲਿਆ ਹੈ। ਸਵੇਰ ਤੋਂ ਹੀ ਲਗਾਤਾਰ ਭਗਤ ਮੰਦਰਾਂ ਦੇ ਵਿੱਚ ਜਾ ਕੇ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰ ਰਹੇ ਨੇ ਅਤੇ ਮੱਥਾ ਟੇਕਦੇ ਰਹੇ ਨੇ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਅੱਜ ਦੇ ਦਿਨ ਮਥੁਰਾ ਵਰਿੰਦਾਵਨ ਦੇ ਵਿੱਚ ਨਹੀਂ ਹਨ ਪਰ ਉਹਨਾਂ ਨੂੰ ਇਹੋ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਉਹ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਦੇ ਚ ਜਾ ਕੇ ਵਰਿੰਦਾਵਨ ਜੇਹਾ ਹੀ ਆਨੰਦ ਆ ਰਿਹਾ ਹੈ। ਉਦੇ ਦੂਜੇ ਪਾਸੇ ਮੰਦਿਰ ਦੇ ਪੁਜਾਰੀ ਪੰਡਿਤ ਸੇਵਕ ਰਾਮ ਦਾ ਕਹਿਣਾ ਹੈ ਕਿ ਅੱਜ ਦੇ ਦਿਨ ਹੀ ਭਗਵਾਨ ਦੇ ਮੰਦਰਾਂ ਦੀ ਪੂਜਾ ਦਾ ਮਹੱਤਵ ਸਭ ਤੋਂ ਜਿਆਦਾ ਮੰਨਿਆ ਜਾਂਦਾ ਹੈ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸ਼ੀਸ਼ ਦੇ ਦਾਨੀ ਸ਼੍ਰੀ ਖਾਟੁ ਸ਼ਿਆਮ ਦੀ ਝਾਂਕੀ ਪ੍ਰੋਜੈਕਟ ਡਾਇਰੈਕਟਰ ਦਿਨੇਸ਼ ਖੰਨਾ ਦੀ ਦੇਖ ਰੇਖ ਵਿੱਚ ਪੇਸ਼ ਕੀਤੀ ਗਈ। ਸਾਰਾ ਵਾਤਾਵਰਣ ਕ੍ਰਿਸ਼ਨਮਈ ਨਜ਼ਰ ਆਇਆ ਅਤੇ ਸ਼ਰਧਾਲੂਆਂ ਦੇ ਵੱਲੋਂ ਕ੍ਰਿਸ਼ਨਾ ਆਲਾ ਰੇ ਦੇ ਜੈਕਾਰੇ ਲਗਾਏ ਗਏ । ਇਸ ਮੌਕੇ ਕ੍ਰਿਸ਼ਨ ਜੀ ਦਾ ਫੁੱਲਾਂ ਦੇ ਨਾਲ ਸਜਿਆ ਝੂਲਾ ਲਗਾਇਆ ਗਿਆ। ਵੱਡੀ ਤਦਾਦ ਵਿੱਚ ਭਗਤ ਦਰਸ਼ਨਾਂ ਦੇ ਲਈ ਪੁੱਜੇ। ਇਸ ਮੌਕੇ ਕਈ ਲੋਕਾਂ ਦੇ ਵਲੋਂ ਆਪਣੇ ਛੋਟੇ ਬੱਚਿਆਂ ਨੂੰ ਰਾਧਾ ਅਤੇ ਕ੍ਰਿਸ਼ਨ ਨੂ ਬਾਲ ਰੂਪ ਦੇ ਵਿੱਚ ਵੀ ਸਜਾ ਕੇ ਮੰਦਿਰ ਵਿੱਚ ਲੈਕੇ ਆਏ। ਇਸ ਮੌਕੇ ਡਾ ਦੀਵਾਨ ਧੀਰ, ਮਾਰੁਤ ਮਲਹੋਤਰਾ, ਓਮ ਪ੍ਰਕਾਸ਼ ਗੌਤਮ, ਪੰਕਜ ਭਨੋਟ, ਅਮਿਤ ਜਿੰਦਲ, ਐਡਵੋਕੇਟ ਅੰਕੁਸ਼ ਖੱਤਰੀ, ਦੀਵਲ ਕੁਮਾਰ ਹੈਰੀ, ਰਿਸ਼ੀ ਸਿੰਗਲਾ, ਐਡਵੋਕੇਟ ਦੀਪਕ ਬੈਕਟਰ, ਹਮਿੰਦਰ ਦਲਾਲ, ਹਰਿੰਦਰ ਨੰਨਾ, ਮਹੇਸ਼ ਧੀਮਾਨ, ਦਿਨੇਸ਼ ਖੰਨਾ, ਰਾਜਨ ਭੱਲਾ, ਰਾਜਨ ਬੱਤਰਾ, ਸੰਜੀਵ ਵਰਮਾ ਸੰਜੂ, ਅਭਿਸ਼ੇਕ ਮਲਹੌਤਰਾ ਅਭੀ, ਸਾਹਿਲ ਕੁਮਾਰ, ਅੰਕੁਸ਼ ਸਿੰਗਲਾ,ਬਲਰਾਮ ਚਾਵਲਾ ਆਦਿ ਹਾਜ਼ਰ ਸਨ।