ਭਾਰਤ ਵਿਕਾਸ ਪੀ੍ਸ਼ਦ ਅਤੇ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਲੋਂ ਮਨਾਇਆ ਗਿਆ ਅਜਾਦੀ ਦਾ ਦਿਹਾੜਾ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਅਤੇ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਲੋਂ ਸੁਤੰਤਰਤਾ ਦਿਵਸ ਦੇ ਮੌਕੇ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਕਾਲਜ ਪ੍ਧਾਨ ਸੁਨੀਲ ਖੁਲ੍ਹਰ ,ਪਰੀਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਕਾਲਜ ਪਿ੍ੰਸੀਪਲ ਸੰਗੀਤਾ ਵਧਵਾ ਵਲੋਂ ਝੰਡਾ ਚੜਾਉਣ ਅਤੇ ਲਹਰਾਓਣ ਦੀ ਰਸਮ ਅਦਾ ਕੀਤੀ ਗਈ ਅਤੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਾਲਜ ਪ੍ਧਾਨ ਸੁਨੀਲ ਖੁਲ੍ਹਰ ਅਤੇ ਪ੍ਰੀਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਆਪਣੇ ਸੰਯੁਕਤ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਤਿਰੰਗੇ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਸ਼ਖਸ਼ੀਅਤਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਦੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਾਨੂੰ ਓਹਨਾਂ ਸੈਨਿਕਾਂ ਦਾ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਭਾਰਤੀ ਸੀਮਾ ਤੇ ਸਾਡੀ ਰੱਖਿਆ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਜਾਤ-ਪਾਤ ਤੋਂ ਅਲੱਗ ਹੋ ਕੇ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਖਜਾਨਚੀ ਸੰਜੀਵ ਸੋਨੀ, ਮੀਡੀਆ ਪ੍ਮੁੱਖ ਰਕੇਸ਼ ਗੁਪਤਾ, ਬਲਦੇਵ ਕਿ੍ਸ਼ਨ, ਵਿਨੋਦ ਸ਼ਰਮਾ, ਅਨਿਲ ਕੁਮਾਰ, ਰਕੇਸ਼ ਸੋਨੀ, ਪਰਦੀਪ ਮਲਹੋਤਰਾ, ਮਨੋਜ ਸ਼ਰਮਾ, ਰਵੀਸ਼ ਅਰੋੜਾ, ਪੀ੍ਤਮ ਰਬੜ, ਹੇਮਰਾਜ ਥਰੇਜਾ, ਰਾਜ ਕੁਮਾਰ ਵਧਵਾ, ਸੁਰਿੰਦਰ ਮੋਹਨ ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।

 

Leave a Reply

Your email address will not be published. Required fields are marked *