ਬੱਸੀ ਪਠਾਣਾ: ਸਥਾਪਨਾ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸੰਤ ਸ਼੍ਰੀ ਨਾਮਦੇਵ ਮੰਦਿਰ ਵਿਖੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਅਗਵਾਈ ਅਤੇ ਸੇਵਾ ਮੁਖੀ ਵਿਨੋਦ ਸ਼ਰਮਾ ਦੀ ਦੇਖ-ਰੇਖ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿੱਚ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ ਅਤੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਤਸਵੀਰ ਅੱਗੇ ਦੀਪ ਜਗਾ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਸਭਾ ਵੱਲੋਂ ਵਿਸ਼ੇਸ਼ ਮਹਿਮਾਨ ਪੰਚਾਇਤ ਸਕੱਤਰ ਤਰਸੇਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਮਹਿਲਾ ਵਿੰਗ ਪ੍ਰਧਾਨ ਮੀਨੂੰ ਬਾਲਾ ਅਤੇ ਮਹਿਲਾ ਵਿੰਗ ਵੱਲੋਂ ਮਰੀਜਾਂ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ , ਡਾ: ਸੰਜੀਵ ਮਹਾਜਨ (ਗੋਡਿਆਂ ਦੇ ਮਾਹਿਰ), ਡਾ: ਮੁਦਿਤ ਕੁਮਾਰ (ਲਿਵਰ ਰੋਗਾਂ ਦੇ ਮਾਹਿਰ), ਡਾ: ਸ਼ਿਵਾਨੀ ਗਰਗ (ਔਰਤਾਂ ਦੇ ਰੋਗਾਂ ਦੇ ਮਾਹਿਰ) ਅਤੇ ਡਾ: ਮਾਨਵ ਵਢੇਰਾ (ਦਿਲ ਦੇ ਰੋਗਾਂ ਦੇ ਮਾਹਿਰ) ਨੇ 225 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸਲਾਹ ਵੀ ਦਿੱਤੀ। ਗੱਲਬਾਤ ਦੌਰਾਨ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ ਅਤੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪ੍ਰੀਸ਼ਦ ਲਗਾਤਾਰ ਸੇਵਾ ਅਤੇ ਸੰਸਕ੍ਰਿਤੀ ਪ੍ਰੋਜੈਕਟਾਂ ਨੂੰ ਲਾਗੂ ਕਰ ਰਹੀ ਹੈ ਅਤੇ ਅੱਜ ਵੀ ਪ੍ਰੀਸ਼ਦ ਨੇ ਸੇਵਾ ਪ੍ਰੋਜੈਕਟ ਨੂੰ ਲਾਗੂ ਕੀਤਾ ਹੈ ਅਤੇ ਸੈਂਕੜੇ ਲੋਕ ਇਸ ਦਾ ਲਾਭ ਉਠਾ ਚੁੱਕੇ ਹਨ ਜੋਕੇ ਪ੍ਰੀਸ਼ਦ ਦਾ ਇੱਕੋ ਇੱਕ ਟੀਚਾ ਹੈ ਅਤੇ ਕੰਮ ਭਵਿੱਖ ਵਿੱਚ ਵੀ ਜਾਰੀ ਰਹੇਗਾ।ਸ੍ਰੀ ਸੁਰੇਸ਼ ਜੈਨ ਅਤੇ ਸੁਸ਼ੀਲ ਸ਼ਰਮਾ ਵੱਲੋਂ ਸਮੂਹ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਜ਼ਿਲ੍ਹਾ ਕਨਵੀਨਰ ਬਬਲਜੀਤ ਪਨੇਸਰ, ਪ੍ਰਧਾਨ ਮਨੋਜ ਕੁਮਾਰ ਭੰਡਾਰੀ ਨੇ ਸੁਰੇਸ਼ ਜੈਨ, ਸੁਸ਼ੀਲ ਸ਼ਰਮਾ, ਫੋਰਟਿਸ ਹਸਪਤਾਲ ਸਮੇਤ ਸਾਰੇ ਡਾਕਟਰਾਂ, ਸੰਤ ਸ਼੍ਰੀ ਨਾਮਦੇਵ ਮੰਦਰ ਦੇ ਮੈਨੇਜਰ ਮਦਨ ਲਾਲ, ਪ੍ਰੀਸ਼ਦ ਮੈਂਬਰਾਂ ਅਤੇ ਹਾਜ਼ਰ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖਜ਼ਾਨਚੀ ਸੰਜੀਵ ਸੋਨੀ, ਮੀਤ ਪ੍ਰਧਾਨ ਨੀਰਜ ਗੁਪਤਾ, ਮੀਡੀਆ ਹੈੱਡ ਰਾਕੇਸ਼ ਗੁਪਤਾ, ਸਮਾਜ ਸੇਵੀ ਪ੍ਰਦੀਪ ਮਲਹੋਤਰਾ, ਪਵਨ ਬਾਂਸਲ, ਅਨੂਪ ਸਿੰਗਲਾ ਆਦਿ ਹਾਜ਼ਰ ਸਨ।
ਭਾਰਤ ਵਿਕਾਸ ਪ੍ਰੀਸ਼ਦ ਬੱਸੀ ਪਠਾਣਾ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਸਵਾਗਤ ਬੱਚਿਓ
- ਇੱਕ ਧਰਤੀ, ਸਿਹਤਮੰਦ ਸੰਸਾਰ – ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ
- ਇੱਕ ਧਰਤੀ, ਸਿਹਤਮੰਦ ਸੰਸਾਰ “ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ, ਸਰਹਿੰਦ ਦੁਆਰਾ ‘ ਅੰਤਰਰਾਸ਼ਟਰੀ ਯੋਗ “ਦਿਵਸ ਮਨਾਇਆ ਗਿਆ”
- ਸਾਬਕਾ ਰਜਿਸਟ੍ਰਾਰ ਬਾਬਾ ਬੁੱਧ ਦਾਸ ਜੀ ਦੇ ਡੇਰੇ ਵਿਖੇ ਨਤਮਸਤਕ ਹੋਏ
- ਸਵ. ਮੋਹਨ ਲਾਲ ਧੀਮਾਨ ਨੂੰ ਕੀਤੀ ਸ਼ਰਧਾਂਜਲੀ ਭੇਂਟ
- ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸਰਕਾਰੀ ਮਿਡਲ ਸਕੂਲ ਪਿੰਡ ਬਲਾੜਾ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ
- ਪੰਜਾਬ ਕਾਂਗਰਸ ਵਿੱਚ ਘੱਟ ਗਿਣਤੀ ਵਿਭਾਗ ਨੂੰ ਮਿਲੀ ਮਜ਼ਬੂਤੀ – ਦਿਲਬਰ ਮੁਹੰਮਦ ਖਾਨ ਦੀ ਸਿਫ਼ਾਰਸ਼ ‘ਤੇ ਹਾਈ ਕਮਾਂਡ ਨੇ 24 ਜ਼ਿਲ੍ਹਿਆਂ ਦੇ ਚੇਅਰਮੈਨ, ਵਾਈਸ ਚੇਅਰਪਰਸਨ ਅਤੇ ਜਨਰਲ ਸਕੱਤਰ ਕੀਤੇ ਨਿਯੁਕਤ
- ਜ਼ਿਲ੍ਹਾ ਪ੍ਰਧਾਨ ਨੇ ਕੀਤਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਨੂੰ ਸਨਮਾਨਿਤ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ
- ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
- ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ- ਮਹੰਤ ਡਾ. ਸਿਕੰਦਰ ਸਿੰਘ
- ਸਰਹਿੰਦ, ਥਾਪਰ: ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਸਮਾਗਮ ਦੌਰਾਨ ਲੰਗਰ ਦੀ ਸੇਵਾ ਕਰਦੇ ਐਡਵੋਕੇਟ ਜਤਿੰਦਰਪਾਲ ਸਿੰਘ, ਸਰਗੁਣ ਬੱਤਰਾ, ਬੂਟਾ ਸਿੰਘ, ਸਰਪਾਲ ਸਿੰਘ, ਰਣਜੀਤ ਸਿੰਘ ਸੰਧੂ, ਪ੍ਰੀਤਮ ਸਿੰਘ ਨਾਗਰਾ।
- ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਇੰਸਪੈਕਟਰਾਂ ਨੂੰ ਸਨਮਾਨਿਤ ਕੀਤਾ
- ਠੰਡੇ ਮਿੱਠੇ ਪਾਣੀ ਅਤੇ ਜਲ ਜੀਰਾ ਦੀ ਛਬੀਲ ਲਗਾਈ
- ਗੁਰਮਤ ਦੇ ਨਾਲ ਨਾਲ ਸਮਾਜਿਕ ਸਿਖਲਾਈ ਦਾ ਮੰਚ-ਨਿਰੰਕਾਰੀ ਬਾਲ ਸੰਤ ਸਮਾਗਮ
- ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਸੰਵਿਧਾਨ ਬਚਾਓ ਰੈਲੀ ਵਿੱਚ ਰਵਾਨਾ ਹੋਏ
- ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ ਰੈਲੀ’ ਲਈ ਫਤਹਿਗੜ੍ਹ ਸਾਹਿਬ ਹਲਕੇ ਤੋਂ ਸੈਂਕੜੇ ਕਾਂਗਰਸੀ ਵਰਕਰ ਰਵਾਨਾ
- ਨਹੀਂ ਰਹੇ ਬਜ਼ੁਰਗ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ
- ਭਾਰਤੀ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ
- ਭੋਗ ਤੇ ਰਸਮ ਪਗੜੀ 24 ਮਈ ਨੂੰ
- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੁੰਨੀ ਕਲਾਂ ਦੇ ਨਤੀਜੇ ਰਹੇ ਸ਼ਾਨਦਾਰ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ ਕੀਤਾ ਗਿਆ ਵਿਦਿਆਰਥੀਆਂ ਦਾ ਸਨਮਾਨ
- ਮਹਾਂਰਿਸ਼ੀ ਦਯਾਨੰਦ ਹਾਈ ਸਕੂਲ ਵਿੱਚ ਵਿਦਿਆਰਥਣਾਂ ਦਾ ਕੀਤਾ ਸਨਮਾਨ
- ਰਾਜੀਵ ਗਾਂਧੀ ਦੀ ਯਾਦ ‘ਚ ਜਿਲਾ ਯੂਥ ਕਾਂਗਰਸ ਵੱਲੋਂ ਖੂਨਦਾਨ ਕੈਂਪ
- ਗਿਆਨਦੀਪ ਮੰਚ ਵੱਲੋਂ ਅਮਨ ਸ਼ਾਂਤੀ ਨੂੰ ਸਮਰਪਿਤ ਸਮਾਗਮ