ਉਦੇ ਧੀਮਾਨ, ਬੱਸੀ ਪਠਾਣਾ: ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਸ਼੍ਰੀ ਰਾਮ ਨੌਮੀ ਮੌਕੇ ਬੱਸੀ ਪਠਾਣਾਂ ਸ਼ਹਿਰ ਚ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਰੱਥ ਨਾਲ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਮਲ ਕ੍ਰਿਸ਼ਨ ਸ਼ਾਸਤਰੀ ਮਹਾਰਾਜ ਸ਼੍ਰੀ ਧਾਮ ਵਰਿੰਦਾਵਨ ਵੱਲੋ ਹਾਜ਼ਰੀ ਲਗਵਾਈ ਗਈ। ਪ੍ਰਭਾਤ ਫੇਰੀ ਦੌਰਾਨ ਸ਼੍ਰੀ ਜੀ ਕਿਰਪਾ ਸੰਕੀਰਤਨ ਮੰਡਲੀ ਵੱਲੋ ਸ਼੍ਰੀ ਰਾਮ ਚੰਦਰ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਪ੍ਰਭਾਤ ਫੇਰੀ ਪ੍ਰਾਚੀਨ ਸ਼੍ਰੀ ਰਾਮ ਮੰਦਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਮੁਹਲਿਆ ਤੋਂ ਹੂੰਦੀ ਹੋਈ ਵਾਪਸ ਰਾਮ ਮੰਦਰ ਵਿਖੇ ਆ ਕੇ ਸਮਾਪਤ ਹੋਈ। ਪ੍ਰਭਾਤ ਫੇਰੀ ਦੌਰਾਨ ਲੋਕਾਂ ਨੇ ਨੱਚ ਗਾ ਕੇ ਖੁਸ਼ੀ ਮਨਾਈ। ਇਸ ਦੌਰਾਨ ਇਲਾਕੇ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਸ਼ਰਧਾ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਰੱਥ ‘ਤੇ ਸਵਾਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਸਾਰਿਆਂ ਦੀ ਆਸਥਾ ਦਾ ਕੇਂਦਰ ਬਣੇ ਹੋਏ ਸਨ। ਪ੍ਰਭਾਤ ਫੇਰੀ ਦਾ ਪ੍ਰਾਚੀਨ ਸ਼੍ਰੀ ਸ਼ਿਵ ਮੰਦਰ ਕਮੇਟੀ ਮੁਹੱਲਾ ਚੱਕਰੀ, ਸ਼ਿਵ ਮੰਦਰ ਕਮੇਟੀ ਮੁਹੱਲਾ ਗਿਲਜੀਆਂ, ਸਮਾਜ ਸੇਵੀ ਨਰਿੰਦਰ ਗੁਪਤਾ ਤੇ ਪਰਿਵਾਰ, ਐਡਵੋਕੇਟ ਅਨੀਲ ਗੁਪਤਾ ਤੇ ਪਰਿਵਾਰ, ਪੱਤਰਕਾਰ ਅਜੇ ਮਲਹੋਤਰਾ ਤੇ ਪਰਿਵਾਰ ਅਤੇ ਸ਼੍ਰੀ ਰਾਧਾ ਮਾਧਵ ਪ੍ਰਬਧੰਕ ਕਮੇਟੀ ਵੱਲੋ ਵੱਖ ਵੱਖ ਵਿਅੰਜਨਾਂ ਦੇ ਲੰਗਰਾਂ ਨਾਲ ਅਲਗ ਅਲਗ ਥਾਵਾਂ ਤੇ ਸਵਾਗਤ ਕੀਤਾ ਗਿਆ। ਸਮੂਹ ਸ਼ਹਿਰ ਵਾਸੀਆਂ ਤੇ ਰਾਮ ਭਗਤਾਂ ਵਲੋਂ ਇਹ ਪ੍ਰਭਾਤ ਫੇਰੀ ਇਲਾਕੇ ਦੀ ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਅਤੇ ਬੱਚਿਆਂ ਨੂੰ ਹਿੰਦੂ ਸੰਸਕ੍ਰਿਤੀ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਕੱਢੀ ਗਈ। ਇਸ ਮੌਕੇ ਓਮ ਪ੍ਰਕਾਸ਼ ਗੌਤਮ, ਡਾ. ਦੀਵਾਨ ਧੀਰ, ਹਮਿੰਦਰ ਦਲਾਲ, ਮਾਰੂਤ ਮਲਹੌਤਰਾ, ਦਿਨੇਸ਼ ਗੁਪਤਾ, ਐਡਵੋਕੇਟ ਦੀਪਕ ਬੈਕਟਰ, ਬਲਰਾਮ ਚਾਵਲਾ, ਐਡਵੋਕੇਟ ਅੰਕੁਸ਼ ਖੱਤਰੀ, ਰਾਜਨ ਭੱਲਾ, ਦੀਵਲ ਕੁਮਾਰ ਹੈਰੀ, ਐਡਵੋਕੇਟ ਗੋਰਵ ਗੋਇਲ, ਪੰਕਜ਼ ਭਨੋਟ, ਚਰਨਦਾਸ ਚੰਨੀ, ਰਿਸ਼ੀ ਸਿੰਗਲਾ, ਅਮਿਤ ਜਿੰਦਲ, ਪ੍ਰਿੰਸ ਕੁਮਾਰ, ਕਾਹਨ ਚੰਦ ਸ਼ਰਮਾ, ਪੰਡਿਤ ਸ਼ੰਕਰ ਮਨੀ, ਪੰਡਿਤ ਰਾਮ ਭਜਨ, ਦਿਨੇਸ਼ ਖੰਨਾ, ਨਰੇਸ਼ ਗੌਤਮ, ਦੁਸ਼ਯੰਤ ਸ਼ੁਕਲਾ, ਰਾਜਨ ਬੱਤਰਾ, ਰਾਜੀਵ ਮਲਹੌਤਰਾ, ਪ੍ਰਿੰਸ ਕੁਮਾਰ, ਵਿਨੋਦ ਸ਼ਰਮਾ, ਬਨੀਤ ਭੱਲਾ, ਸੰਜੀਵ ਰਾਜਪੂਤ ਸੰਜੂ, ਹਿਤੇਸ਼ ਸ਼ੁੱਕਲਾ, ਰਮੇਸ਼ ਗੌਤਮ, ਗੋਪਾਲ ਕ੍ਰਿਸ਼ਨ ਭੱਲਾ, ਰਵਿੰਦਰ ਸ਼ਰਮਾ ਟੀਨੂੰ, ਰਾਮ ਮਾਸਰਾ, ਸੁੰਦਰ ਲਾਲ, ਰਮੇਸ਼ ਕੁਮਾਰ ਸੀ.ਆਰ, ਰਾਮ ਕ੍ਰਿਸ਼ਨ ਚੁੱਘ, ਪ੍ਰੀਤਮ ਰਬੜ, ਬਬਲਜੀਤ ਪਨੇਸਰ, ਸਤਪਾਲ ਭਨੋਟ, ਪ੍ਰਦੀਪ ਕੁਮਾਰ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ ਰਿੰਕੂ, ਮਨੀਸ਼ ਸ਼ਰਮਾਂ, ਸੋਨੂੰ ਬਾਜਵਾ, ਮੋਹਿਤ ਝਜੀ, ਵਿਜੈ ਕੁਮਾਰ, ਰਜਿੰਦਰ ਸ਼ਰਮਾ ਮੋਹਾਲੀ, ਪ੍ਰਦੀਪ ਕੁਮਾਰ ਸੱਪਲ, ਸਤੀਸ਼ ਸ਼ਰਮਾਂ, ਸੁਰਿੰਦਰ ਸ਼ਰਮਾ, ਜਤਿੰਦਰ ਸ਼ਰਮਾ, ਸੁਰਿੰਦਰ ਸ਼ਰਮਾ ਸ਼ਿੰਦਾ, ਹਰਿੰਦਰ ਮਲਹੌਤਰਾ ਨੰਨਾ,ਹਰਦੀਪ ਸ਼ਰਮਾ, ਗੋਲਡੀ ਗੁਪਤਾ, ਬਲਜਿੰਦਰ ਸਿੰਘ, ਸੰਜੀਵ ਸਿੰਗਲਾ ਬੱਬਾ, ਭਾਰਤ ਭੂਸ਼ਨ ਸ਼ਰਮਾਂ ਭਰਤੀ, ਆਸ਼ੂ ਮੋਦਗਿਲ, ਰੂਬੀ ਕੁਮਾਰ, ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ, ਪੰਕਜ਼ ਸਿੰਗਲਾ, ਗੀਤਾ ਸਿੰਘੀ, ਅਜੈ ਵਰਮਾ, ਰਾਕੇਸ਼ ਗੁਲਾਟੀ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਹਿਰ ਵਾਸੀ ਹਾਜ਼ਰ ਸਨ