ਉਦੇ ਧੀਮਾਨ, ਬੱਸੀ ਪਠਾਣਾ: ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਏ ਗਏ 7 ਦਿਨਾ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੀ ਆਖਰੀ ਦਿਨ ਮੌਕੇ ਅਗਰਵਾਲ ਧਰਮਸ਼ਾਲਾ ‘ਚ ਹਵਨ ਯੱਗ ਕੀਤਾ ਗਿਆ। ਜਿਸ ਵਿਚ ਮੁੱਖ ਤੌਰ ‘ਤੇ ਰਜਿੰਦਰ ਸ਼ਰਮਾ ਤੇ ਆਸ਼ਾ ਸ਼ਰਮਾ ਵਾਸੀ ਮੋਹਾਲੀ ਨੇ ਯਜਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਪੰਡਿਤ ਸੰਜੈ ਸ਼ਾਸਤਰੀ ਤੇ 7 ਦਿਨ ਦੀ ਕਥਾ ਦੇ ਮੁੱਖ ਯਜਮਾਨ ਰਜਿੰਦਰ ਸ਼ਰਮਾ ਤੇ ਆਸ਼ਾ ਸ਼ਰਮਾ ਅਤੇ ਕਮੇਟੀ ਦੇ ਸਮੂਹ ਮੈਂਬਰਾਂ ਨੇ ਮਿਲ ਕੇ ਪੂਰਣ ਆਹੂਤੀਆਂ ਤੇ ਵੇਦ ਮੰਤਰਾਂ ਦਾ ਉਚਾਰਨ ਕੀਤਾ। ਇਸ ਮੌਕੇ ਮੰਦਰ ਕਮੇਟੀ ਵੱਲੋ ਕੰਜਕ ਪੂਜਨ ਤੇ ਬ੍ਰਾਹਮਣ ਭੋਜਨ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ।ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਸ਼ਾਸਤਰੀ ਮਹਾਰਾਜ ਨੇ ਕਿਹਾ ਕਿ ਰਾਜਾ ਪ੍ਰਰੀਕਸ਼ਤ ਨੇ ਇਸੇ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਪਵਿੱਤਰ ਕਥਾ ਸੁਣ ਕੇ ਮੋਕਸ਼ ਦੀ ਪ੍ਰਰਾਪਤੀ ਕੀਤੀ ਸੀ। ਅੱਜ ਸਮਾਜ ਨੂੰ ਫਿਰ ਤੋਂ ਲੋੜ ਹੈ ਕਿ ਸਮਾਜ ਮਹਾਰਿਸ਼ੀ ਵੇਦ ਵਿਆਸ ਜੀ ਵੱਲੋਂ ਰਚਿਤ ਇਸ ਮਹਾਨ ਗ੍ੰਥ ਦੀ ਇਕ-ਇਕ ਗੱਲ ਨੂੰ ਆਪਣੇ ਜੀਵਨ ਵਿਚ ਧਾਰਨ ਕਰੇ, ਜਿਸ ਨਾਲ ਸਮਾਜ ‘ਚ ਫਿਰ ਤੋਂ ਭਗਤੀ, ਪ੍ਰਰੇਮ, ਏਕਤਾ ਦੀ ਸਥਾਪਨਾ ਹੋ ਸਕੇ। ਉਨ੍ਹਾਂ ਨੇ ਸਾਰੇ ਹਾਜ਼ਰ ਭਗਤਾਂ ਨੂੰ ਕਿਹਾ ਕਿ ਸਾਡਾ ਸਾਰਿਆਂ ਦਾ ਟੀਚਾ ਸਮਾਜ ਦੇ ਕਲਿਆਣ ਦੀ ਮੰਗਲ ਕਾਮਨਾ ਕਰਨਾ ਹੈ, ਕਿਉਂਕਿ ਜੇ ਅਸੀਂ ਸਾਰਿਆਂ ਦਾ ਮੰਗਲ ਸੋਚਾਂਗੇ ਤਾਂ ਸਾਡਾ ਮੰਗਲ ਖੁਦ ਹੀ ਹੋ ਜਾਵੇਗਾ। ਇਸ ਮੌਕੇ ਸ਼੍ਰੀ ਵਿਮਲ ਕ੍ਰਿਸ਼ਨ ਸ਼ਾਸਤਰੀ ਮਹਾਰਾਜ ਨੇ ਕਥਾ ਦੇ ਸਫਲਤਾਪੂਰਵਕ ਲਈ ਸਾਰੇ ਮੈਂਬਰਾਂ ਤੇ ਸੇਵਾਦਾਰਾਂ ਨੂੰ ਸੁਵਿਵਸਥਾ ਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਮੰਦਰ ਕਮੇਟੀ ਦਾ ਸ਼੍ਰੀਮਦ ਭਾਗਵਤ ਕਥਾ ਚ ਸਾਥ ਦੇਣ ਵਾਲਿਆ ਦਾ ਵਿਸ਼ੇਸ਼ ਸਨਮਾਨ ਕੀਤਾ। ਜਿਨ੍ਹਾਂ ਦੇ ਸਹਿਯੋਗ ਨਾਲ ਕਥਾ ਪੂਰਨ ਹੋਈ। ਇਸ ਮੌਕੇ ਮਨੀਸ਼ ਸ਼ਰਮਾਂ, ਮੋਹਿਤ ਝੰਜੀ, ਵਿਜੈ ਕੁਮਾਰ, ਰਾਜਨ ਭੱਲਾ, ਸੰਦੀਪ ਧੀਰ ਬਿੱਲਾ,ਸੰਜੂ ਸ਼ਰਮਾਂ,ਸੁਰਿੰਦਰ ਕੁਮਾਰ ਰਿੰਕੂ, ਸੁਧੀਰ ਖੰਨਾ,ਸਤਪਾਲ ਭਨੋਟ, ਸਾਬਕਾ ਕੌਂਸਲਰ ਰੇਨੂੰ ਹੈਪੀ,ਪ੍ਰਦੀਪ ਕੁਮਾਰ ਸੱਪਲ,ਅਕਸ਼ੈ ਧੀਮਾਨ, ਨਰਵੀਰ ਧੀਮਾਨ ਜੋਨੀ, ਪੰਕਜ਼ ਭਨੋਟ,ਓਮ ਪ੍ਰਕਾਸ਼ ਤਾਂਗੜੀ, ਨੀਰਜ ਕੋੜਾ,ਪ੍ਰੀਤਮ ਰਬੜ, ਭਾਰਤ ਭੂਸ਼ਨ ਸ਼ਰਮਾਂ ,ਪਰਵੀਨ ਮੁਖ਼ੀਜਾ,ਅਜੇ ਮਲਹੌਤਰਾ,ਸੋਨੂੰ ਬਾਜਵਾ, ਪ੍ਰਦੀਪ ਮਲਹੌਤਰਾ, ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ,ਸ਼ਾਮ ਗੌਤਮ, ਬਲਰਾਮ ਚਾਵਲਾ, ਰਾਜ ਕੁਮਾਰ, ਕਿਰਤੀ, ਹੀਨਾ, ਨੰਨੂ, ਜੈ, ਗੋਬਿੰਦ ਮੋਦਗਿਲ ਆਦਿ ਹਾਜ਼ਰ ਸਨ।