ਉਦੇ ਧੀਮਾਨ, ਬੱਸੀ ਪਠਾਣਾ – ਬੱਸੀ ਪਠਾਣਾਂ ‘ਚ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਇੱਥੋਂ ਦੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਅਤੇ ਸ਼ਿਵ ਮੰਦਰ ਆਹਲੂਵਾਲੀਆ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਿਵ ਭਗਤ ਲੰਬੀ ਲੰਬੀ ਕਤਾਰਾਂ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਇਸ ਮੌਕੇ ਸ਼ਿਵ ਭਗਤਾਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣ ਗਾਣ ਕਰਦੇ ਹੋਏ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਸਨ । ਇਸ ਮੌਕੇ ਸ਼ਿਵ ਭਗਤਾਂ ਵੱਲੋਂ ਹਰ ਹਰ ਮਹਾਦੇਵ ਦੇ ਆਕਾਸ਼ ਗੁੰਜਾਉ ਜੈਕਾਰੇ ਲਗਾਏ ਜਾ ਰਹੇ ਸਨ। ਇਸ ਮੌਕੇ ਮੰਦਰ ਦੇ ਪੁਜਾਰੀ ਸੇਵਕ ਰਾਮ ਸ਼ਰਮਾਂ, ਪੰਡਿਤ ਸ਼ੰਕਰ ਮਨੀ, ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ, ਅੰਕੁਸ਼ ਖੱਤਰੀ, ਅਮਿਤ ਜਿੰਦਲ, ਦੀਵਲ ਹੈਰੀ, ਚਰਣਜੀਤ ਚੰਨੀ, ਹੈਮਿੰਦਰ ਦਲਾਲ, ਰਾਜਨ ਭੱਲਾ, ਪ੍ਰਿੰਸ ਆਦਿ ਹਾਜ਼ਰ ਸਨ।