ਸਰਹਿੰਦ, ਰੂਪ ਨਰੇਸ਼:
ਐੱਸ ਐੱਸ ਪੀ ਫਤਿਹਗੜ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ ਪੀ.ਡੀ ਰਾਕੇਸ਼ ਯਾਦਵ ਦੀ ਯੋਗ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।ਫਲੈਗ ਮਾਰਚ ਦੀ ਅਗਵਾਈ ਡੀ. ਐੱਸ ਪੀ ਫਤਿਹਗੜ ਸਾਹਿਬ ਸੁਖਨਾਜ ਸਿੰਘ ਨੇ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਣ, ਸ਼ਹਿਰ ਵਿੱਚ ਆਪਸੀ ਭਾਈਚਾਰਾ ਤੇ ਪ੍ਰੇਮ ਕਾਇਮ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਹੈ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਫਲੈਗ ਮਾਰਚ ਵਿੱਚ ਪੰਜਾਬ ਪੁਲਿਸ ਅਤੇ ਆਈ.ਟੀ.ਬੀ.ਪੀ ਦੇ ਜਵਾਨਾਂ ਨੇ ਭਾਗ ਲਿਆ।
ਇਸ ਮੌਕੇ ਐੱਸ ਐੱਚ ਓ ਫਤਿਹਗੜ ਸਾਹਿਬ ਅਮਰਦੀਪ ਸਿੰਘ , ਐੱਸ ਐੱਚ ਓ ਸਰਹਿੰਦ ਗੁਰਵਿੰਦਰ ਸਿੰਘ ,ਐੱਸ ਐੱਚ ਓ ਮੁੱਲੇਪੁਰ ਬਲਵੀਰ ਸਿੰਘ ,ਸਰਹਿੰਦ ਚੌਂਕੀ ਦੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਮੁਨਸ਼ੀ ਕੁਲਵੀਰ ਸਿੰਘ ਵੀ ਮੌਜੂਦ ਸਨ।