ਬੱਸੀ ਪਠਾਣਾ (ਉਦੇ ਧੀਮਾਨ): ਇੰਡੀਅਨ ਬੈਂਕ ਬਰਾਂਚ ਬੱਸੀ ਪਠਾਣਾਂ ਦੀ ਮੈਨੇਜਰ ਮਨੀਸ਼ਾ ਘਈ ਵੱਲੋ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਆੜਤੀਆ ਨਾਲ ਬੈਂਕ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੈਨੇਜਰ ਮਨੀਸ਼ਾ ਘਈ ਨੇ ਕਿਹਾ ਕਿ ਬੈਂਕ ਨੇ ਆਪਣੇ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਪਣੇ ਗਾਹਕਾਂ ਨੂੰ ਹਮੇਸ਼ਾ ਵਧੀਆਂ ਸੇਵਾਵਾਂ ਦੇ ਕੇ ਸੰਤੁਸ਼ਟ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਬੈਂਕ ਦੀਆ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਚ ਜਿਥੇ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਆਸਾਨੀ ਨਾਲ ਖਾਤਾ ਖੋਲ੍ਹਣ ਦੀ ਸਹੁਲ਼ਤ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਆਪਣੇ ਗਾਹਕਾਂ ਲਈ ਹਾਊਸ ਲੋਨ, ਗੋਲਡ ਲੋਨ, ਖੇਤੀਬਾੜੀ ਲੋਨ ਆਦਿ ਸਕੀਮਾਂ ‘ਤੇ ਖਾਸ ਰਿਆਇਤਾਂ ਦਿੱਤੀਆਂ ਜਾਦੀਆਂ ਹਨ। ਉਨ੍ਹਾਂ ਬੈਂਕ ਦੀਆਂ ਬੱਚਤ ਤੇ ਮਿਆਦੀ ਜਮ੍ਹਾ ਰਾਸ਼ੀ ਆਦਿ ਸਕੀਮਾਂ ਰਾਹੀ ਮਿਲਣ ਵਾਲੀ ਵਿਆਜ ਆਦਿ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਆੜਤੀਆ ਤੇ ਕਿਸਾਨਾਂ ਨੂੰ ਬੈਂਕ ਦੀਆਂ ਇੰਨਾਂ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਰਾਜੇਸ਼ ਸਿੰਗਲਾ ਵੱਲੋ ਬੈਂਕ ਮੈਨੇਜਰ ਮਨੀਸ਼ਾ ਘਈ ਨੂੰ ਸਿਰਪਾਉ ਪਾਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਮਾਜ ਸੇਵੀ ਓਮ ਪ੍ਰਕਾਸ਼ ਤਾਂਗੜੀ, ਵਿਸ਼ਾਲ ਗੁਪਤਾ, ਹਰਮਿੰਦਰ ਸਿੰਘ ਧਾਲੀਵਾਲ, ਵਿਕਾਸ ਗੁਪਤਾ, ਡਾ. ਸੋਹਣ ਲਾਲ ਅਰੋੜਾ, ਸ਼ੁਭਾਸ਼ੂ ਜਿੰਦਲ, ਰਾਜੂ ਆਦਿ ਹਾਜ਼ਰ ਸਨ|