
ਨਵੀਂ ਦਿੱਲੀ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਜੰਮੂ-ਕਸ਼ਮੀਰ ’ਚ ਵਿਸਥਾਪਿਤ ਸਿੱਖ ਪਰਿਵਾਰਾਂ ਦਾ ਮੁੱਦਾ ਚੁੱਕਿਆ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਕਸਤਾਨ, ਅਫਗਾਨਿਸਤਾਨ ਤੇ ਪਾਕ-ਅਧਿਕ੍ਰਿਤ ਕਸ਼ਮੀਰ-ਚੰਬਾ ਤੋਂ ਉੱਜੜੇ ਸਿੱਖਾਂ ਤੇ 1984 ਦੀ ਨਸਲਕੁਸ਼ੀ ਕਾਰਨ ਵਿਸਥਾਪਿਤ ਹੋਏ ਸਿੱਖ ਪਰਿਵਾਰਾਂ ਲਈ 2015 ਵਾਲੇ ਪੈਕੇਜ ਵਰਗੀ ਵਿਸ਼ੇਸ਼ ਪੁਨਰਵਾਸ ਯੋਜਨਾ ਤੁਰੰਤ ਲਿਆਂਦੀ ਜਾਵੇ। ਇਸ ਵਿੱਚ ਸਥਾਈ ਮਕਾਨ, ਰੋਜ਼ਗਾਰ ਸਹਾਇਤਾ, ਵਿਦਿਅਕ ਸਹੂਲਤਾਂ ਤੇ ਹੁਨਰ ਵਿਕਾਸ ਸ਼ਾਮਲ ਹੋਣ।
ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਜੰਮੂ-ਕਸ਼ਮੀਰ ਵਿੱਚ ਸਿੱਖ ਭਾਈਚਾਰੇ ਨੂੰ ਵੀ ਕਸ਼ਮੀਰੀ ਪੰਡਤਾਂ ਵਾਂਗ ਘੱਟ ਗਿਣਤੀ ਸਹੂਲਤਾਂ ਦਿੱਤੀਆਂ ਜਾਣ।
