ਨੈਸਨਲ ਹੈਲਥ ਮਿਸ਼ਨ ਵਿੱਚ ਨੋਕਰੀ ਕਰਦੇ ਭਰਾਵਾਂ ਦੀ ਬਿਨਾਂ ਤਨਖਾਹ ਫਿੱਕੀ ਰਹੀ “ਰੱਖੜੀ”- ਹਰਪਾਲ ਸਿੰਘ ਸੋਢੀ

ਦਿਨ ਕੱਟਣ ਖਾਲੀ ਜੇਬਾਂ ਦੇ ਸਹਾਰੇ,ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਦੀ ਕਾਹਦੀ ਜਿੰਦਗੀ- ਹਰਪਾਲ ਸਿੰਘ ਸੋਢੀ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼: ਅਗਸਤ ਮਹੀਨੇ ਤੋਂ ਹੀ ਦਿਨ ਤਿਉਹਾਰ ਸੁਰੂ ਹੋ ਜਾਂਦੇ ਹਨ ।ਇਸ ਮਹੀਨੇ ਪਹਿਲਾਂ ਹੀ ਭੈਣਾਂ ਭਰਾਵਾਂ ਦੀਆਂ ਰਸਮਾਂ ਰਿਵਾਜਾਂ ਨਾਲ ਭਰਪੂਰ ਅਤੇ ਭੈਣਾਂ ਭਰਾਵਾਂ ਦੇ ਗੁੜੇ ਪਿਆਰ ਨੁੰ ਸਮਰਪਿਤ ਸਮਾਜਿਕ ਤਿਉਹਾਰ ਰੱਖੜੀ ਦਾ ਹੁੰਦਾ ਹੈ। ਹਰ ਭਰਾ ਨੂੰ ਵੀ ਹੁੰਦਾ ਹੈ ਕਿ ਇਸ ਦਿਨ ਉਹ ਆਪਣੀਆਂ ਭੈਣਾਂ ਨੁੰ ਪਿਆਰ ਦੇ ਰੂਪ ਵਿੱਚ ਵੱਧ ਤੋਂ ਵੱਧ ਤੋਹਫ਼ੇ ਆਦਿ ਦੇਣ। ਇਸ ਵਾਰ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਪੰਜਾਬ ਸਰਕਾਰ ਵੱਲੋਂ ਤਨਖਾਹ ਨਾ ਮਿਲਣ ਤੇ ਹਾਲਤ ਬਹੁਤ ਪਤਲੀ ਹੈ।ਬਿਨਾਂ ਤਨਖਾਹ ਤੋਂ ਇਸ ਮਿਸ਼ਨ ਵਿੱਚ ਕੰਮ ਕਰਦੇ ਮੇਲ ਕਰਮਚਾਰੀਆਂ ਦੇ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਉਹ ਆਪਣੀਆਂ ਭੈਣਾਂ ਨੂੰ ਇਸ ਦਾ ਜਿਕਰ ਵੀ ਨਹੀ ਕਰ ਸਕਦੇ ਪਰ ਫਿਰ ਵੀ ਕਿਤੋਂ ਨਾ ਕਿਤੋ ਕਰਜਾਂ ਚੁੱਕ ਕੇ ਉਧਾਰ ਲੈ ਕੇ ਰੱਖੜੀ ਦਾ ਤਿਉਹਾਰ ਮਨਾਇਆ।

 ਜਾਣਕਾਰੀ ਦਿੰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਦੇ ਆਗੂ ਸ੍ਰੀ ਹਰਪਾਲ ਸਿੰਘ ਸੋਢੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਨਖਾਹਾਂ ਲੇਟ ਮਿਲਣ ਦਾ ਸਿਲਸਿਲਾ ਇਸ ਮੋਜੂਦਾ ਸਰਕਾਰ ਦੋਰਾਨ ਹੀ ਹੋਇਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਤਨਖਾਹ ਦੋ ਮਹੀਨੇ ਹੋਰ ਵੀ ਲੇਟ ਹੋ ਸਕਦੀ ਹੈ, ਜਿਸ ਨਾਲ ਨੈਸ਼ਨਲ ਹੈਲਥ ਮਿਸਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੇ ਘਰਾਂ ਵਿੱਚ ਬਹੁਤ ਵੱਡਾ ਵਿੱਤੀ ਸੰਕਟ ਵੀ ਖੜ੍ਰਾ ਹੋ ਸਕਦਾ ਹੈ। ਪਹਿਲਾਂ ਹੀ ਘੱਟ ਤਨਖਾਹ ਤੇ ਕੰਮ ਕਰਦੇ ਕਰਮਚਾਰੀਆਂ ਦੇ ਘਰ ਦੇ ਹਾਲਾਤ ਬਿਨਾਂ ਤਨਖਾਹ ਤੋਂ ਕਾਫੀ ਬੱਦਤਰ ਹੋ ਸਕਦੇ ਹਨ।ਪਿਛਲੀਆਂ ਸਰਕਾਰਾਂ ਦੋਰਾਨ ਨਾ ਤਾਂ ਕਦੇ ਤਨਖਾਹਾਂ ਲੇਟ ਹੋਈਆਂ ਸਨ, ਸਗੋਂ ਪਿਛਲੀਆਂ ਸਰਕਾਰਾਂ ਨੇ ਤਨਖਾਹਾਂ ਵਿੱਚ ਵਾਧਾ ਵੀ ਕੀਤਾ ਸੀ।ਪਰੰਤੂ ਆਮ ਆਦਮੀ ਪਾਰਟੀ ਦੋਰਾਨ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਇਸ ਸਰਕਾਰ ਨੇ ਕਰਮਚਾਰੀਆਂ ਦੀ ਇੱਕ ਪੰਜੀ ਤਨਖਾਹ ਵੀ ਨਹੀ ਵਧਾਈ, ਸਗੋਂ ਜਿਹੜੀ ਤਨਖਾਹ ਮਿਲਦੀ ਹੈ ਉਹ ਵੀ ਸਮੇਂ ਸਿਰ ਨਹੀ ਦੇ ਰਹੇ। ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਦੇ ਸਿਹਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ ਅਤੇ ਕਰਮਚਾਰੀਆਂ ਦੀਆਂ ਮੋਜੂਦਾ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ।

ਇਸ ਮੋਕੇ ਡਾ ਕਸੀਤਿਜ ਸੀਮਾ, ਵਿੱਕੀ ਵਰਮਾ, ਹਰਦੀਪ ਸਿੰਘ, ਅਮਰਜੀਤ ਸਿੰਘ, ਮਨੀਸ ਕੁਮਾਰ, ਅਨਿਲ ਕੁਮਾਰ, ਸੁਖਜਿੰਦਰ ਸਿੰਘ, ਸੰਦੀਪ ਕੈਂਥ, ਭਗਵੰਤ ਸਿੰਘ, ਮੋਹਨ ਸਿੰਘ, ਮਧੂ ਬਾਲਾ, ਮਨਪ੍ਰੀਤ ਕੋਰ, ਰਵਿੰਦਰ ਕੋਰ, ਹਰਜੀਤ ਕੌਰ, ਸਿਮਰਨਜੀਤ ਕੌਰ, ਰਜਿੰਦਰ ਕੌਰ, ਮਨਜਿੰਦਰ ਕੋਰ, ਜਰਨੈਲ ਕੋਰ, ਰਮਨ ਕੁਮਾਰ ਆਦਿ ਹਾਜਰ ਸਨ। 

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ