ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿਖੇ ਵੱਖ- ਵੱਖ ਵਿਸ਼ਿਆਂ ਦੀ ਪ੍ਰਦਰਸ਼ਨੀ ਲਗਾਈ ਗਈ

ਸਰਹਿੰਦ, ਥਾਪਰ: ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿਖੇ ਵੱਖ- ਵੱਖ ਵਿਸ਼ਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਡਾ. ਗੁਰਦੀਪ ਕੌਰ ਅਤੇ ਐੱਸ. ਐਮ.ਸੀ ਚੇਅਰਮੈਨ ਬਲਵੀਰ ਸਿੰਘ ਚੀਮਾ ਨੇ ਕੀਤਾ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅੱਜ ਆਧੁਨਿਕ ਸਿੱਖਿਆ ਵਿੱਚ ਪ੍ਰਦਰਸ਼ਨੀਆਂ ਦੀ ਬਹੁਤ ਅਹਿਮੀਅਤ ਹੈ।ਜਿੱਥੇ ਇਹ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਉੱਥੇ ਸਾਨੂੰ ਪੜ੍ਹਾਈ ਦੇ ਸਿਖਰ ‘ਤੇ ਵੀ ਪਹੁੰਚਾਉਦੀਆਂ ਹਨ। ਕਮੇਟੀ ਵਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਬਲਜੀਤ ਸਿੰਘ, ਤਰਸੇਮ ਸਿੰਘ ਉਪ ਚੇਅਰਮੈਨ, ਭਗਵੰਤ ਸਿੰਘ,ਅਮਨਦੀਪ ਸਿੱਧੂ, ਅਮਿਤਾ ਗੋਗਨਾ,ਰਜਤ, ਜਸਵੀਰ ਕੌਰ, ਪੂਜਾ ਰਾਣੀ, ਬਲਵਿੰਦਰ ਕੌਰ ਤੇ ਕਮਲ ਮੋਹਨੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *