ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਮਹਿਲਾ ਵਿੰਗ ਦੀ ਹੋਈ ਮੀਟਿੰਗ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਦੀ ਮਹਿਲਾ ਵਿੰਗ ਦੀ ਮੀਟਿੰਗ ਮਹਿਲਾ ਪ੍ਰਧਾਨ ਸ਼੍ਰੀਮਤੀ ਮੀਨੂੰ ਬਾਲਾ ਦੀ ਦੇਖ-ਰੇਖ ਹੇਠ ਸੰਤ ਸ਼੍ਰੀਨਾਮਦੇਵ ਮੰਦਿਰ ਬੱਸੀ ਪਠਾਣਾ ਵਿਖੇ ਹੋਈ, ਜਿਸ ਵਿੱਚ ਪ੍ਰੀਸ਼ਦ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਮੀਟਿੰਗ ਵਿੱਚਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਸਬੰਧੀ ਵਿਚਾਰਵਟਾਂਦਰਾ ਕਰਦਿਆਂ ਰੀਨਾ ਮਲਹੋਤਰਾ, ਨੀਰੂ ਸੋਨੀ ਅਤੇ ਕਾਲਾ ਨੰਦਾ ਨੂੰਸਰਬਸੰਮਤੀ ਨਾਲ ਪ੍ਰੋਜੈਕਟ ਮੁਖੀ ਚੁਣਿਆ ਗਿਆ। ਨਿਧੀ ਭੰਡਾਰੀ ਨੂੰ ਗੁਰੂ ਵੰਦਨ ਛਤਰ ਅਭਿਨੰਦਨ ਪ੍ਰੋਜੈਕਟ ਸਥਾਪਤ ਕਰਨ ਲਈਪ੍ਰੋਜੈਕਟ ਮੁਖੀ ਵਜੋਂ ਚੁਣਿਆ ਗਿਆ ਸੀ। ਮੀਨੂੰ ਬਾਲਾ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਹਰ ਸਾਲ ਗੁਰੂ ਵੰਦਨ ਛਤਰ ਅਭਿਨੰਦਨ ਪ੍ਰੋਜੈਕਟਕਰਵਾਇਆ ਜਾਂਦਾ ਹੈ।ਇਸ ਪ੍ਰੋਜੈਕਟ ਤਹਿਤ ਬੱਸੀ ਪਠਾਣਾਂ ਅਧੀਨ ਪੈਂਦੇ 25 ਸਕੂਲਾਂ ਦੇ 25 ਅਧਿਆਪਕਾਂ ਅਤੇ 40 ਦੇ ਕਰੀਬਵਿਦਿਆਰਥੀਆਂ ਨੂੰ ਪ੍ਰੀਸ਼ਦ ਵੱਲੋਂ ਮਿਤੀ 08-1224 ਦਿਨ ਐਤਵਾਰ ਨੂੰ ਸੰਤ ਸ਼੍ਰੀ ਨਾਮਦੇਵ ਮੰਦਿਰ ਵਿਖੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵੱਲੋਂ ਹਰ ਸਾਲ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾਹੈ। ਲੋਹੜੀ ਦਾ ਤਿਉਹਾਰ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਹਰ ਕੋਈ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਂਦਾ ਹੈ ਅਤੇ ਆਪਸੀ ਭਾਈਚਾਰਾਕਾਇਮ ਰਹਿੰਦਾ ਹੈ। ਲੋਹੜੀ ‘ਤੇ ਅੱਗ ਬਾਲ ਕੇ ਪੂਜਾ ਕੀਤੀ ਜਾਂਦੀ ਹੈ। ਮਹਿਲਾ ਪ੍ਰਧਾਨ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਦਾ ਧੰਨਵਾਦਕੀਤਾ।ਇਸ ਮੌਕੇ ਸਹਿ ਮਹਿਲਾ ਮੁਖੀ ਰੀਤੂ ਮਲਹੋਤਰਾ, ਸੱਭਿਆਚਾਰ ਮੁਖੀ ਬਲਜਿੰਦਰ ਕੌਰ, ਸੰਪਰਕ ਮੁਖੀ ਨਿਧੀ ਭੰਡਾਰੀ, ਮੀਨਾਕਸ਼ੀਸੋਨੀ, ਵੀਨਾ ਕਸ਼ਯਪ, ਹਿਤੂ ਸੁਰਜਨ, ਸੁਖਪ੍ਰੀਤ ਕੌਰ, ਆਂਚਲ ਸ਼ਰਮਾ, ਨਿਸ਼ੀ ਮਲਹੋਤਰਾ, ਵਨੀਤਾ ਸ਼ਰਮਾ, ਵੀਨਾ ਕੁਮਾਰੀ ਆਦਿ ਮਹਿਲਾਮੈਂਬਰ ਮੌਜੂਦ ਸਨ |

 

Leave a Reply

Your email address will not be published. Required fields are marked *