ਡੇਰਾ ਬਾਬਾ ਬੁੱਧ ਦਾਸ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ

ਬੱਸੀ ਪਠਾਣਾ, ਉਦੇ ਧੀਮਾਨ : ਪ੍ਰਸਿੱਧ ਡੇਰਾ ਬਾਬਾ ਬੁੱਧ ਦਾਸ ਜੀ ਵਿੱਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਡੇਰੇ ਦੇ ਮਹੰਤ ਡਾ.ਸਿਕੰਦਰ ਸਿੰਘ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ। ਸਮਾਗਮ ਦੌਰਾਨ ਡੇਰਾ ਮਹੰਤ ਡਾ.ਸਿਕੰਦਰ ਸਿੰਘ ਵੱਲੋ ਬਾਬਾ ਜੀ ਨੂੰ ਭੋਗ ਲਗਵਾਉਣ ਉਪਰੰਤ ਸਰਬੱਤ ਭੱਲੇ ਦੀ ਅਰਦਾਸ ਕੀਤੀ ਗਈ।ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਕਰਨਾਂ ਚਾਹੀਦਾ ਹੈ। ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਡਾ.ਸਤ ਪ੍ਰਕਾਸ਼ ਡਾ.ਆਫ਼ਤਾਬ ਸਿੰਘ, ਸ਼੍ਰੀਮਤੀ ਰੇਨੂੰ ਹੈਪੀ,ਡਾ.ਮੂਸਮ ਕਪਿਲ,ਕਰਨੈਲ ਸਿੰਘ ਡੂਮਛੇੜੀ,ਹਰਚੰਦ ਸਿੰਘ ਡੂਮਛੇੜੀ, ਅਮਰਿੰਦਰ ਸਿੰਘ ਭੁੱਲਰ, ਦੀਦਾਰ ਸਿੰਘ, ਐਡਵੋਕੇਟ ਅਨਿਲ ਗੁਪਤਾ,ਗੁਰਸ਼ੇਰ ਸਿੰਘ ਪਿੰਡ ਰਾਏਪੁਰ,ਰਿੰਕੂ ਬਾਜਵਾ,ਅੰਮ੍ਰਿਤ ਬਾਜਵਾ,ਗੁਰਸੇਵਕ ਬਾਜਵਾ, ਗੁਰਪ੍ਰੀਤ ਸਿੰਘ,ਹਰਿੰਦਰ ਸਿੰਘ,ਤਿਰੋਕ ਬਾਜਵਾ, ਕੁਲਵਿੰਦਰ ਸਿੰਘ,ਸੁਖਦੇਵ ਬਾਜਵਾ,ਰਜਿੰਦਰ ਭਨੋਟ, ਰਵਿੰਦਰ ਕੁਮਾਰ ਪੱਪੂ,ਸ਼ਾਮ ਲਾਲ,ਸਾਹਿਲ ਮਲਹੌਤਰਾ, ਰਿਕੀ ਸੁਰਜਨ, ਸੁੱਖੀ ਬੈਦਵਾਣ,ਜਸਪਾਲ ਸਿੰਘ,ਰਾਧਾ ਰਾਣੀ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *