
ਬੱਸੀ ਪਠਾਣਾਂ,ਉਦੇ ਧੀਮਾਨ: ਪ੍ਰਾਚੀਨ ਸ਼੍ਰੀ ਸ਼ਿਵ ਮੰਦਿਰ ਪਟਵਾਰਖਾਨਾ ਵਿਖੇ ਮੰਦਿਰ ਦੀ ਮਹਿਲਾਂ ਸੰਕੀਰਤਨ ਮੰਡਲੀ ਵੱਲੋ ਮਾਤਾ ਤੁਲਸੀ ਦੇ ਵਿਆਹ ਦਾ ਆਯੋਜਨ ਕੀਤਾ। ਪੰਡਿਤ ਰਜਿੰਦਰ ਭਨੋਟ ਨੇ ਮਾਤਾ ਤੁਲਸੀ ਅਤੇ ਠਾਕੁਰ ਜੀ ਦੇ ਵਿਆਹ ਨੂੰ ਵਿਧੀ ਪੂਰਵਕ ਕਰਵਾਇਆ। ਮਹਿਲਾਂ ਸੰਕੀਰਤਨ ਮੰਡਲੀ ਦੀਆਂ ਮਹਿਲਾਵਾਂ ਨੇ ਮੀਡਿਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਿੰਦੂ ਧਰਮ ‘ਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਤੇ ਕਿਹਾ ਜਾਂਦਾ ਹੈ ਜਿਸ ਘਰ ‘ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ।ਉਸ ਘਰ ‘ਚ ਹਮੇਸ਼ਾ ਬਰਕਤ ਹੁੰਦੀ ਹੈ ਅਤੇ ਘਰ ‘ਚ ਖ਼ੁਸ਼ੀਆ ਆਉਂਦੀਆਂ ਹਨ। ਧਰਮ ਗ੍ਰੰਥਾਂ ‘ਚ ਤੁਲਸੀ ਨੂੰ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਤੁਲਸੀ ਦੇ ਪੌਦੇ ‘ਚ ਅਨੇਕਾਂ ਗੁਣ ਹੁੰਦੇ ਹਨ। ਤੁਲਸੀ ਦੀ ਘਰ-ਘਰ ਵਿਚ ਪੂਜਾ ਵੀ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਤੁਲਸੀ ਅਤੇ ਵਿਸ਼ਨੂੰ ਦੇ ਸ਼ਾਲੀਗ੍ਰਾਮ ਰੂਪ ਦਾ ਵਿਆਹ ਕਰਵਾਉਣ ਵਾਲੇ ਨੂੰ ਕੰਨਿਆਦਾਨ ਦਾ ਪੁੰਨ ਮਿਲਦਾ ਹੈ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਨੇ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਤੇ ਹਵਨ ਯੱਗ ਕਰਵਾਇਆ ਗਿਆ ਅੰਤ ਵਿੱਚ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੇਮ ਲਤਾ,ਸੁਨੀਤਾ ਦੇਵੀ,ਰਮਨ ਬਾਲਾ, ਪੁਸ਼ਪਾ ਦੇਵੀ, ਊਸ਼ਾ ਭਾਟੀਆ, ਹੀਨਾ ਗੌਤਮ, ਅੰਜੂ ਮਲਹੌਤਰਾ, ਮਮਤਾ, ਮਲਿਕਾ ਰਾਣੀ, ਸ਼ਮਾ ਧੀਮਾਨ, ਦਰਸ਼ਨਾਂ ਚਾਵਲਾ, ਯੋਗੇਸ਼ ਸ਼ਰਮਾ, ਚੰਦਨ ਸ਼ਰਮਾ ਆਦਿ ਹਾਜ਼ਰ ਸਨ।
