ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਕਰ ਦਿੱਤਾ ਮਜ਼ਬੂਰ- ਮਨਪ੍ਰੀਤ ਸਿੰਘ ਹੈਪੀ

ਬੱਸੀ ਪਠਾਣਾ, ਉਦੇ ਧੀਮਾਨ: ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 13 ਦੇ ਕੌਂਸਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈਪੀ ਵੱਲੋਂ ਵਾਰਡ ਵਾਸੀਆ ਦੀਆਂ ਸਮੱਸਿਆਵਾ ਨੂੰ ਮੁੱਖ ਰੱਖਦਿਆਂ ਹੋਏ ਆਪਣੀ ਜੇਬ ਤੋਂ ਵਾਰਡ ਦੀਆਂ ਟੁੱਟਿਆ ਹੋਇਆ ਸੜਕਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ। ਮੀਡਿਆ ਨਾਲ ਗਲਬਾਤ ਕਰਦਿਆਂ ਮਨਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਪਿੱਛਲੇ ਲੰਬੇ ਸਮੇਂ ਤੋਂ ਵਾਰਡ ਦੀਆਂ ਕਈ ਸੜਕਾ ਦੇ ਮਾੜੇ ਹਾਲਾਤ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਧਿਕਾਰੀਆ ਵੱਲੋ ਵੀ ਵਾਰਡ ਨੰਬਰ 13 ਦੀਆਂ ਟੁੱਟੀਆ ਸੜਕਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਸ਼ਹਿਰ ਬਸੀ ਪਠਾਣਾਂ ਦਾ ਵਿਕਾਸ ਬਦਲਾਅ ਵਿੱਚ ਗੁੰਮ ਹੋ ਕੇ ਰਹਿ ਗਿਆ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਰੀਆਂ ਮੇਨ ਐਂਟਰੀ ਦੀਆਂ ਸੜਕਾ ਟੁੱਟਿਆ ਹੋਇਆ ਹਨ। ਜਿਸ ਕਰਨ ਸ਼ਹਿਰ ਵਾਸੀ ਦੁੱਖੀ ਹਨ। ਸ਼ਹਿਰ ਦੇ ਦੁਕਾਨਦਾਰਾਂ ਨੂੰ ਮੰਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਪਸੀ ਕਾਟੋ ਕਲੇਸ਼ ਨੇ ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ ਹੈ ਉਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਇੰਨਾ ਦੇ ਆਗੂ ਕਹਿੰਦੇ ਹੁੰਦੇ ਸੀ ਕੀ ਅਸੀਂ ਸੱਤਰ ਸਾਲਾਂ ਦਾ ਰਿਕਾਰਡ ਤੋਂੜਨਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ ਹਨ। ਇਸ ਮੌਕੇ ਹਰਨੇਕ ਸਿੰਘ ਬਡਾਲੀ, ਬਲਰਾਮ ਵਰਮਾ ਸੁਨੀਲ ਕੁਮਾਰ,ਤਰੂਨ ਕੁਮਾਰ, ਰਾਜੀਵ ਕੁਮਾਰ, ਚੰਦਨ ਕੁਮਾਰ ਚੰਦੂ, ਗੁਰਦੀਪ ਸਿੰਘ ਨਿੱਕੂ, ਇੰਦਰਜੀਤ ਸਿੰਘ ਭਲਵਾਨ,ਹਜੂਰਾ ਸਿੰਘ ਆਦਿ ਮੌਜੂਦ ਸਨ|

Leave a Reply

Your email address will not be published. Required fields are marked *