ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਆਪ ਸਰਕਾਰ ਹੁਣ ਕਿਸਾਨਾਂ ਦੇ ਨਾਲ ਖੜੇ- ਸਿੱਧੂਪੁਰ

ਬੱਸੀ ਪਠਾਣਾ, ਉਦੇ ਧੀਮਾਨ : ਪੰਜਾਬ ਦੇ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋ ਚੁੱਕੇ ਹਨ । ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਬਸੀ ਪਠਾਣਾ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਵੱਖ-ਵੱਖ ਮੰਡੀਆਂ ਅਤੇ ਮੰਡੀ ਚੂਨੀ ਕਲਾ ਦੇ ਵਿੱਚ ਪਰੇਸ਼ਾਨ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕੀ ਝਾੜੂ ਪਾਰਟੀ ਦੇ ਆਗੂ ਹੁਣ ਘਰਾ ਦੇ ਵਿੱਚ ਲੁਕੇ ਹੋਏ ਨਜ਼ਰ ਆ ਰਹੇ ਹਨ। ਉਨਾਂ ਕਿਹਾ ਕਿ ਅੱਜ ਜਰੂਰਤ ਹੈ ਉਹਨਾਂ ਨੂੰ ਪੰਜਾਬ ਦੇ ਅੰਨਦਾਤਾ ਦਾ ਹਾਲ ਜਾਨਣ। ਪ੍ਰੰਤੂ ਭਗਵੰਤ ਮਾਨ ਸਰਕਾਰ ਦਾ ਪੰਜਾਬ ਦੇ ਵਿੱਚ ਕਿਸਾਨਾਂ ਪ੍ਰਤੀ ਬਿਲਕੁਲ ਫੇਲੀਅਰ ਜਾਪ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਬਣਾਉਣ ਦੇ ਵਿੱਚ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਸੀ। ਉਨਾਂ ਕਿਹਾ ਕਿ ਵੱਡੇ ਵੱਡੇ ਅਤੇ ਝੂਠੇ ਵਾਅਦੇ ਕਰਨ ਵਾਲੇ ਝਾੜੂ ਪਾਰਟੀ ਦੀ ਸਰਕਾਰ ਨੇ ਹੁਣ ਆਪਣਾ ਅਸਲੀ ਰੂਪ ਲੋਕਾਂ ਨੂੰ ਦਿਖਾ ਦਿੱਤਾ ਹੈ।ਕੇਂਦਰ ਵੱਲੋਂ ਆਏ ਝੋਨੇ ਦੀ ਖਰੀਦ ਵਾਸਤੇ ਪੈਸੇ ਹੁਣ ਕਿਸਾਨਾਂ ਨੂੰ ਮਿਲਣ ਵਿੱਚ ਦੇਰੀ ਕਿਓ ਹੈ ।ਇਹ ਇੱਕ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ ਹੈ ਤੇ ਦਾਲ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਹੈ । ਸਿੱਧੂਪੁਰ ਨੇ ਕਿਹਾ ਕਿ ਲਿਫਟਿੰਗ ਅਤੇ ਭਰਾਈ ਨਾ ਹੋਣ ਕਾਰਨ ਜਿੱਥੇ ਕਿਸਾਨ ਸੜਕਾਂ ਤੇ ਰੁਲ ਰਹੇ ਹਨ ।ਉਥੇ ਵੀ ਹਰ ਰੋਜ਼ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਪਰੰਤੂ ਕੁੰਭ ਕਰਨੀ ਦੀ ਨੀਂਦ ਸੁੱਤੇ ਭਗਵੰਤ ਮਾਨ ਕਿਸਾਨਾਂ ਦੀ ਸਾਰ ਨਹੀਂ ਲੈ ਰਹੇ ਅਤੇ ਨਾ ਹੀ ਇਹਨਾਂ ਦਾ ਕੋਈ ਨੁਮਾਇੰਦਾ ਮੰਡੀਆਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ।ਸਿੱਧੂਪੁਰ ਨੇ ਕਿਹਾ ਕਿ ਝੋਨੇ ਦੇ ਸੀਜਨ ਤੋਂ ਬਾਅਦ ਪੰਜਾਬ ਸਰਕਾਰ ਤੋਂ ਝੋਨੇ ਦੇ ਖਰੀਦ ਲਈ ਆਏ ਵੱਡੇ ਪੈਕੇਜ ਦਾ ਹਿਸਾਬ ਕਿਤਾਬ ਲਿਆ ਜਾਵੇਗਾ । ਕਿਉਂਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਤੇ ਕਿਸਾਨਾਂ ਦੀ ਗੱਲ ਕੀਤੀ ਹੈ ਭਾਵੇਂ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈ । ਪ੍ਰੰਤੂ ਫਿਰ ਵੀ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨ ਪੱਖੀ ਹੋਣ ਦਾ ਸਬੂਤ ਦਿੱਤਾ ਹੈ ।ਉਸੇ ਤਰਕ ਉੱਤੇ ਭਗਵੰਤ ਮਾਨ ਨੂੰ ਵੀ ਕਿਸਾਨ ਵੀਰਾਂ ਦੀ ਸਾਰ ਲੈਣੀ ਚਾਹੀਦੀ ਹੈ ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ,ਕੇਸਰ ਸਿੰਘ ਬਾਸੀਆ,ਸਰਬਜੀਤ ਸਿੰਘ ਸੈਪਲਾ,ਰਜਿਦਰ ਸਿੰਘ ਸੈਪਲਾ,ਗੁਰਦੇਵ ਸਿੰਘ ਚੂੰਨੀ ਕਲਾ , ਪਰਮਜੀਤ ਸਿੰਘ ਇਦੂਪੁਰ,ਮੋਹਣ ਸਿੰਘ ਲੰਬੜਦਾਰ ਚੂੰਨੀ ਕਲਾ , ਮਾਸਚਰ ਬਲਵੀਰ ਸਿੰਘ ਪੰਚ,ਰਾਹੁਲ ਕਪੂਰ ,ਮਨੀ ਮਹਿਤਾ ਹਾਜਰ ਸਨ ।

Leave a Reply

Your email address will not be published. Required fields are marked *