ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ- ਕੁਲਦੀਪ ਸਿੰਘ ਸਿੱਧੂਪੁਰ, ਡਾ. ਹਰਬੰਸ ਲਾਲ

ਬੱਸੀ ਪਠਾਣਾ, ਉਦੇ ਧੀਮਾਨ : ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾਂ ਵੱਲੋ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਵਿੱਖੇ ਝੋਨੇ ਦੀ ਖਰੀਦ ਨਾ ਸ਼ੁਰੂ ਹੋਣ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਬਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਅਤੇ ਡਾ.ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਡਿਆ ਨਾਲ ਗਲਬਾਤ ਕਰਦਿਆਂ ਕੁਲਦੀਪ ਸਿੰਘ ਸਿੱਧੂਪੁਰ ਤੇ ਡਾ.ਹਰਬੰਸ ਲਾਲ ਨੇ ਕਿਹਾ ਕਿ ਅੱਜ ਤਕਰੀਬਨ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ। ਅੱਜ ਵੀ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਢੇਰਾਂ ਦੇ ਢੇਰ ਮੰਡੀਆਂ ਵਿੱਚ ਝੋਨੇ ਦੇ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਪਰ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਰਤਾਂ ਭਰ ਫਰਕ ਨਹੀਂ ਪੈ ਰਿਹਾ। ਉਨਾਂ ਕਿਹਾ ਕਿ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਨਾਂ ਦੇ ਸਾਰੇ ਨੁਮਾਇੰਦੇ ਜਿਮਨੀ ਚੋਣਾਂ ਵਿੱਚ ਲੱਗ ਗਏ ਹਨ । ਜਿਸ ਕਰਕੇ ਉਹਨਾਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨਾਂ ਕਿਹਾ ਕਿ ਜਿੱਥੇ ਅੱਜ ਕਿਸਾਨ ਮਜ਼ਦੂਰ,ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਸਰਕਾਰ ਤੋਂ ਦੁਖੀ ਹੋਏ ਪਏ ਹਨ। ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰੀ ਸਖਤੀ ਨਾਲ ਝੋਨੇ ਦੀ ਖਰੀਦ ਸ਼ੁਰੂ ਨਾ ਹੋਈ ਅਸੀਂ ਸੜਕਾਂ ਬੰਦ ਕਰਵਾ ਕੇ ਹੋਰ ਵੀ ਤੇਜ਼ ਧਰਨੇ ਮੁਜਹਾਰੇ ਕਰਨ ਲਈ ਮਜਬੂਰ ਹੋਵਾਂਗੇ। ਜਿੱਥੇ ਟਰਾਲੀਆਂ ਵਿੱਚ ਝੋਨਾ ਲਈ ਖੜੀਆਂ ਹਨ। ਪਰ ਮੰਡੀਆਂ ਵਿੱਚ ਝੋਨਾ ਰੱਖਣ ਲਈ ਥਾਂ ਨਹੀਂ ਹੈ।ਇਸਦੀ ਖਾਸ ਵਜ੍ਹਾ ਲਿਫਟਿੰਗ ਨਾ ਹੋਣਾ ਹੈ।ਜਿਸ ਵਿੱਚ ਪੰਜਾਬ ਸਰਕਾਰ ਦਾ ਸਿਸਟਲ ਫੇਲ ਹੈ।ਅਜਿਹੇ ਕੰਮਾਂ ਲਈ ਸਰਕਾਰ ਨੂੰ ਸਾਰੇ ਪ੍ਰਬੰਧ ਪਹਿਲਾਂ ਤੋਂ ਹੀ ਕਰਨੇ ਚਾਹੀਦੇ ਸਨ।ਪਰ ਸਰਕਾਰ ਦਾ ਝੋਨੇ ਦੀ ਖਰੀਦ ਤੇ ਚੁਕਾਈ ਤੱਕ ਦਾ ਸਾਰਾ ਸਿਸਟਮ ਪੂਰੀ ਤਰ੍ਹਾਂ ਫੇਲ ਹੈ। ਇਸ ਮੌਕੇ ਓਮ ਗੌਤਮ, ਗੁਰਕੀਰਤ ਸਿੰਘ ਬੇਦੀ, ਸੋਹਣ ਲਾਲ ਮੈਨਰੋ, ਜਸਵੀਰ ਸਿੰਘ ਜੱਸੀ ਨੰਦਪੁਰ ਕਲੌੜ,ਸੁਰਿੰਦਰ ਸਿੰਘ,ਕੁਲਦੀਪ ਪਾਠਕ,ਤਰੁਣ ਸੇਠੀ,ਰਾਜੇਸ਼ ਗੋਤਮ , ਹਰਮੇਸ਼ ਸ਼ਰਮਾ , ਹਰੀਸ਼ ਥਰੇਜਾ , ਸ਼ਿੰਦਰ ਸਿੰਘ , ਕੇ.ਕੇ ਵਰਮਾ , ਬਲਵਿੰਦਰ ਸਿੰਘ ਗੋਗੀ ਬਹਾਦਰਗੜ੍ਹ , ਰਜਿੰਦਰ ਸ਼ਰਮਾ ਧੂੰਦਾ , ਹਰਸ਼ ਦੀਪ ਸ਼ਰਮਾ,ਨਰਵੀਰ ਧੀਮਾਨ ਜੋਨੀ , ਵਸੀਮ ਮਹੁੰਮਦ ,ਗੁਰਦੀਪ ਸਿੰਘ ਭਾਗਨਪੁਰ ਪ੍ਰੈੱਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *