Home ਫ਼ਤਹਿਗੜ੍ਹ ਸਾਹਿਬ ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਦੀ ਇੱਕ ਵਿਸੇਸ਼...

ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਦੀ ਇੱਕ ਵਿਸੇਸ਼ ਮੀਟਿੰਗ ਹੋਈ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼:

ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਦੀ ਇੱਕ ਵਿਸੇਸ਼ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਫ਼ਰੰਟ ਦੇ ਸੂਬਾ ਪ੍ਰਧਾਨ ਡਾ ਐਮ ਐਸ ਰੋਹਟਾ ਨੇ ਕੀਤੀ। ਇਸ ਮੀਟਿੰਗ ਦੌਰਾਨ ਡਾ ਐਮ ਐਸ ਰੋਹਟਾ ਨੇ ਕਿਹਾ ਕਿ ਅੱਜ ਰੋਜ਼ਾਨਾ ਹੀ ਸੂਬੇ ਦੇ ਕਿਸੇ ਸ਼ਹਿਰ ਚ ਔਰਤਾਂ, ਛੋਟੀਆਂ ਬੱਚੀਆਂ ਨਾਲ ਮਾਰ ਕੁੱਟ, ਬਲਾਤਕਾਰ ਕਰਕੇ ਜਾਨੋਂ ਮਾਰ ਦਿੱਤੇ ਜਾਣ ਦੀਆਂ ਘਟਨਾਵਾਂ ਘਟਣ ਦੀ ਵਜਾਇ ਦਿਨੋਂ ਦਿਨ ਵੱਧ ਹੀ ਰਹੀਆਂ ਹਨ ਜੋ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਅੰਦਰ ਸਾਡੇ ਜਲੰਧਰ ਅਤੇ ਲੁਧਿਆਣਾ ਵਿਖ਼ੇ ਲਗਾਤਾਰ ਦੋ ਛੇ ਸਾਲ ਦੀਆਂ ਬਾਲੜੀਆਂ ਨਾਲ ਬਲਾਤਕਾਰ ਕੀਤੇ ਗਏ ਜਿਹਦੇ ਚੋਂ ਜਲੰਧਰ ਵਾਲੀ ਬੱਚੀ ਨੂੰ ਤਾਂ ਮਾਰ ਹੀ ਦਿੱਤਾ ਗਿਆ, ਲੁਧਿਆਣਾ ਵਾਲੀ ਬੱਚੀ ਹਸਪਤਾਲ ਵਿਖ਼ੇ ਜੇਰੇ ਇਲਾਜ਼ ਹੈ ਗੰਭੀਰ ਹਾਲਤ ‘ਚ। ਸੋ ਅਸੀਂ ਆਪਣੇ ਫ਼ਰੰਟ ਵੱਲੋਂ ਅਜਿਹੇ ਦਰਿੰਦਗੀ ਭਰੇ ਕਾਰਨਾਮੇਆਂ ਦੀ ਸਖ਼ਤ ਲਫ਼ਜ਼ਾਂ ਚ ਨਿਖੇਧੀ ਕਰਦੇ ਹਾਂ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਇਹਨਾਂ ਬੱਚੀਆਂ ਦੇ ਦੋਸ਼ੀਆਂ ਨੂੰ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਣ ਕਿ ਇਹਨਾਂ ਜਾਲਮਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਅਜਿਹੇ ਗੰਦੇ ਕੁਕਰਮ ਕਰਨ ਤੋਂ ਪਹਿਲਾਂ ਐਨੇ ਕੁ ਡਰ ਜਾਣ ਕਿ ਉਹਨਾਂ ਨੂੰ ਲੱਗੇ ਕਿ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈਡਾ। ਰੋਹਟਾ ਨੇ ਕਿਹਾ ਕਿ ਅੱਜ ਜਦੋਂ ਅਜਿਹੀ ਘਟਨਾ ਘਟਦੀ ਹੈ ਤਾਂ ਔਰਤਾਂ, ਛੋਟੀਆਂ ਬੱਚੀਆਂ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾਂਦਾ ਹੈ ਹੈ ਜੋ ਕਿ ਸਾਡੀ ਆਜ਼ਾਦੀ ਦਾ ਅਰਥ ਵਿਗਾੜ੍ਹ ਰਿਹਾ ਹੈ। ਇਸ ਮੌਕੇ ਫ਼ਰੰਟ ਦੇ ਕੌਮੀ ਸਰਪ੍ਰਸਤ ਡਾ ਰਾਜਬੀਰ ਸਿੰਘ, ਡਾ ਹਜ਼ਾਰਾ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਮੁਕਾਰੋਂਪਰ, ਬਲਵਿੰਦਰ ਸਿੰਘ ਬਿੰਦਾ ਤੇ ਸਤਵਿੰਦਰ ਸੱਤਾ ਚੁੰਨੀ ਕਲਾਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here