ਬਸੀ ਪਠਾਣਾਂ ਵਿਖੇ ਹੋਣ ਜਾਂ ਰਹੀ ਹੈ ਰਾਜ ਪਧਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ।

ਬੱਸੀ ਪਠਾਣਾ, ਉਦੇ ਧੀਮਾਨ : ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਦੇ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਨੇ ਗਲਬਾਤ ਕਰਦਿਆਂ ਦਸਿਆ ਕਿ ਸ਼ਾਖਾ ਬਸੀ ਪਠਾਣਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ਼ਾਖਾ ਵਲੋਂ ਸੂਬਾ ਪ੍ਰਧਾਨ ਡੀ ਪੀ ਏਸ ਛਾਬੜਾ ਦੀ ਪ੍ਰਧਾਨਗੀ ਅਤੇ ਸੂਬਾ ਸੰਯੋਜਕ ਬਰਖਾ ਰਾਮ ਦੀ ਦੇਖਰੇਖ ਹੇਠ 29-09-24, ਦਿਨ ਐਤਵਾਰ ਨੂੰ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿਖੇ ਸੂਬਾ ਪੱਧਰ ਤੇ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵਿੱਚ ਆਪਣੀ ਸੰਸਕ੍ਰਿਤੀ, ਦੇਸ਼ਭਗਤੀ ਅਤੇ ਸੰਸਕਾਰ ਦੀ ਭਾਵਨਾ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਇਸ ਪ੍ਰਤਿਯੋਗਤਾ ਵਿੱਚ 25 ਦੇ ਕਰੀਬ ਵੱਖ ਵੱਖ ਸ਼ਹਿਰਾਂ ਦੀਆਂ ਟੀਮਾਂ ਭਾਗ ਲੈਣਗੀਆਂ ਜੋ ਹਿੰਦੀ, ਸੰਸਕ੍ਰਿਤ ਅਤੇ ਲੋਕ ਗੀਤਾਂ ਤੇ ਅਧਾਰਿਤ ਗੀਤ ਪੇਸ਼ ਕਰਨਗੀਆਂ। ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਨੂੰ ਸੂਬਾ ਟੀਮ ਵਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਭਾਗ ਲੈਣ ਵਾਲੀਆਂ ਟੀਮਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਦੇਖਰੇਖ ਹੇਠ ਤਿਆਰੀਆਂ ਬੜੇ ਜੋਰਾਂ ਨਾਲ ਚਲ ਰਹੀਆਂ ਹਨ।

Leave a Reply

Your email address will not be published. Required fields are marked *