ਫਤਿਹਗੜ੍ਹ ਸਾਹਿਬ ਪੁਲਿਸ ਵੱਲੋ ਹਥਿਆਰਾ ਦੀ ਨੌਕ ਤੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ੍ਰੀ ਰਾਕੇਸ਼ ਯਾਦਵ, ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਡਾ.ਰਵਜੋਤ ਕੋਰ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅੰਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਐਸ.ਆਈ.ਨਰਪਿੰਦਰਪਾਲ ਸਿੰਘ ਇੰਚਾਰਜ ਸੀਆਈਏ ਸਰਹਿੰਦ ਦੀ ਪੁਲਿਸ ਟੀਮ ਨੇ ਪਿਸਤੋਲ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾਂ ਕਰਨ ਵਾਲੇ ਜਿਲ੍ਹਾ ਪਟਿਆਲਾ ਨਾਲ ਸਬੰਧਤ ਇੱਕ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ੍ਰੀ ਯਾਦਵ ਨੇ ਦੱਸਿਆ ਕਿ ਮਿਤੀ 06 ਜੁਲਾਈ 2024 ਨੂੰ ਸੀ.ਆਈ.ਏ ਸਰਹਿੰਦ ਦੀ ਟੀਮ ਨੇ ਥਾਣਾ ਸਰਹੰਦ ਏਰੀਆ ਵਿੱਚੋਂ ਹਰਵਿੰਦਰ ਸਿੰਘ ਵਾਸੀ ਗੁਰੂ ਅਮਰਦਾਸ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲਾ-ਪਟਿਆਲਾ, ਅਜੇ ਕੁਮਾਰ ਵਾਸੀ ਪਿੰਡ ਅਕਬਰਪੁਰ ਥਾਣਾ ਸਦਰ ਰਾਜਪੁਰਾ ਜਿਲਾ-ਪਟਿਆਲਾ, ਬਲਵਿੰਦਰ ਸਿੰਘ ਵਾਸੀ ਗੁਰੂ ਅਮਰਦਾਸ ਕਲੋਨੀ ਰਾਜਪੁਰਾ ਜਿਲਾ-ਪਟਿਆਲਾ, ਸੂਰਜ ਕੁਮਾਰ ਵਾਸੀ ਪਿੰਡ ਭਟੇੜੀ ਥਾਣਾ ਸਦਰ ਰਾਜਪੁਰਾ ਜਿਲਾ ਪਟਿਆਲਾ, ਅਰਸ਼ਦੀਪ ਸਿੰਘ ਉਰਫ ਕਾਸ਼ੀ ਵਾਸੀ ਵਾਰਡ ਨੰ. 09 ਭਾਦਸੋ ਥਾਣਾ ਭਾਦਸੋ ਜਿਲਾ ਪਟਿਆਲਾ, ਗੁਰਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸਕਰਾਲੀ ਥਾਣਾ ਭਾਦਸੋ ਜਿਲਾ ਪਟਿਆਲਾ ਕਾਬੂ ਕਰਕੇ ਇਹਨਾਂ ਤੋਂ ਇੱਕ ਪਿਸਟਲ 315 ਬੋਰ ਸਮੇਤ ਜਿੰਦਾ ਰੋਂਦ, ਇੱਕ ਚਾਕੂ ਕਮਾਣੀਦਾਰ, ਦਾਤ ਲੋਹਾ, ਇੱਕ ਦਾਤ ਲੋਹਾ ਵੱਡਾ, ਗੰਡਾਸੀ ਲੋਹਾ, ਸਰੀਆ ਲੋਹਾ ਅਤੇ ਦੋ ਚੋਰੀਸ਼ੁਦਾ ਮੋਟਰਸਾਇਕਲ ਬਰਾਮਦ ਕੀਤੇ ਹਨ ਅਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 77 ਮਿਤੀ 06/07/24 ਅ/ਧ 310(4), 310(5) ਬੀ ਐਨ ਐਸ, 25/54/59 ਅਸਲਾ ਐਕਟ ਥਾਣਾ ਸਰਹਿੰਦ ਦਰਜ਼ ਕਰਵਾਇਆ ਗਿਆ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ