ਬੱਸੀ ਪਠਾਣਾਂ (ਉਦੇ ਧੀਮਾਨ ) 75ਵੇਂ ਗਣਤੰਤਰ ਦਿਵਸ ਮੋਕੇ ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੋਕੇ ਐਸ.ਡੀ.ਐਮ ਸੰਜੀਵ ਕੁਮਾਰ ਪੀ.ਸੀ.ਐਸ ਨੇ ਨਵੀਂ ਅਨਾਜ ਮੰਡੀ ਬੱਸੀ ਪਠਾਣਾਂ ਵਿੱਖੇ ਰਾਸ਼ਟਰੀ ਤਿਰੰਗਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਐਸ ਡੀ ਐਮ ਸੰਜੀਵ ਕੁਮਾਰ ਨੇ ਦੇਸ਼ ਵਾਸੀਆਂ ਦੇ ਨਾਮ ਆਪਣੇ ਸੰਬੋਧਨ ਵਿੱਚ ਦੇਸ਼ ਦੇ 75ਵੇਂ ਗਣਤੰਤਰ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਹੀ ਦਿੱਤੀਆਂ ਹਨ। ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋ ਸਮਾਰੋਹ ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਵੱਖ ਵੱਖ ਸਕੂਲ਼ ਦੇ ਵਿਦਿਆਰਥੀ ਵੱਲੋ ਸੱਭਿਆਚਾਰਕ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਤਹਿਸੀਲਦਾਰ ਅਵਤਾਰ ਸਿੰਘ ਜੰਗੂ,ਐਸ ਐਚ ਓ ਕੁਲਵੀਰ ਸਿੰਘ ਸੰਧੂ,ਸਿਟੀ ਇੰਚਾਰਜ ਹਰਜੀਤ ਸਿੰਘ, ਏ.ਐਸ.ਆਈ ਹਰਪਿੰਦਰ ਸਿੰਘ,ਮਾਰਕਿਟ ਕਮੇਟੀ ਸੱਕਤਰ ਕਮਲਜੀਤ ਸਿੰਘ, ਮੰਡੀ ਸੁਪਰਵਾਈਜਰ ਸੁਖਦੇਵ ਸਿੰਘ, ਵਿਜੇ ਸ਼ਰਮਾ,ਗੁਰਿੰਦਰ ਸਿੰਘ,ਕੌਂਸਲਰ ਰਾਜ ਕੁਮਾਰ ਪੂਰੀ, ਆਪ ਆਗੂ ਅਸ਼ੋਕ ਟੁਲਾਨੀ, ਅਸ਼ੌਕ ਕੁਮਾਰ,ਪੰਕਜ਼ ਪਾਠਕ, ਸ਼੍ਰੀਮਤੀ ਮੀਨੂ ਬਾਲਾ,ਰਿੰਕੂ ਬਾਜਵਾ,ਸੁੱਖੀ ਬੈਦਵਾਣ,ਗੋਰਵ ਬਾਂਸਲ, ਭਾਰਤ ਵਿਕਾਸ ਪ੍ਰੀਸ਼ਦ ਪ੍ਰਧਾਨ ਮਨੋਜ ਕੁਮਾਰ ਭੰਡਾਰੀ,ਬਬਲਜੀਤ ਪਨੇਸਰ,ਨਗਰ ਕੌਸਲ ਅਧਿਕਾਰੀ ਰਣਧੀਰ ਸਿੰਘ ਧੀਰਾ,ਰਵੀ ਕੁਮਾਰ,ਮਨਜੀਤ ਸਿੰਘ ਆਦਿ ਹਾਜ਼ਰ ਸਨ|