ਨਗਰ ਕੌਂਸਲ ਦਫ਼ਤਰ ’ਚ 75ਵਾਂ ਗਣਤੰਤਰ ਦਿਵਸ ਮਨਾਇਆ

ਬੱਸੀ ਪਠਾਣਾਂ (ਉਦੇ ਧੀਮਾਨ ) ਦੇਸ਼ ਦਾ 75ਵਾਂ ਗਣਤੰਤਰ ਦਿਵਸ ਸਥਾਨਕ ਨਗਰ ਕੌਂਸਲ ਦਫ਼ਤਰ ’ਚ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਵਲੋਂ ਅਦਾ ਕੀਤੀ ਗਈ। ਇਸ ਮੌਕੇ ਰਵਿੰਦਰ ਕੁਮਾਰ ਰਿੰਕੂ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ,ਨਗਰ ਕੌਸਲ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਢੀਂਡਸਾ, ਨਗਰ ਕੌਸਲ ਮੀਤ ਪ੍ਰਧਾਨ ਪਵਨ ਸ਼ਰਮਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ, ਕਾਗਰਸ ਪਾਰਟੀ ਬਲਾਕ ਸੱਕਤਰ ਰਾਜੇਸ਼ ਕੁਮਾਰ ਮੱਖਣ, ਭਾਰਤ ਵਿਕਾਸ ਪ੍ਰੀਸ਼ਦ ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਸਮਾਜ ਸੇਵੀ ਕਰਮਜੀਤ ਸਿੰਘ ਢੀਡਸਾ, ਵਿਨੋਦ ਸ਼ਰਮਾ, ਭਾਰਤੀਯ ਬਹਾਵਲਪੁਰ ਮਹਾਸੰਘ ਜਿਲ੍ਹਾ ਚੇਅਰਮੈਨ ਆਗੂ ਓਮ ਪ੍ਰਕਾਸ਼ ਮੁਖੀਜਾ, ਸਮਾਜ ਸੇਵੀ ਪਵਨ ਬਾਂਸਲ ਬਿੱਟਾ,ਸੀਨੀਅਰ ਕਾਗਰਸੀ ਆਗੂ ਸਤਪਾਲ ਭਨੋਟ,ਕੌਂਸਲਰ ਲਖਵੀਰ ਸਿੰਘ ਲੱਖੀ, ਕਾਗਰਸ ਪਾਰਟੀ ਐਸੀ ਮੋਰਚਾ ਜਿਲ੍ਹਾ ਚੇਅਰਮੈਨ ਬਲਵੀਰ ਸਿੰਘ,ਬਬਲਜੀਤ ਪਨੇਸਰ, ਰਾਜ ਕੁਮਾਰ ਵਧਵਾ, ਰਾਕੇਸ਼ ਕੁਮਾਰ ਬੁੱਧੂ,ਧੀਰਜ ਤਾਂਗੜੀ ਸ਼ੈਂਕੀ,ਸਵਰਨ ਸਿੰਘ ਨਿਰਦੋਸ਼ੀ, ਜਤਿੰਦਰ ਕੁਮਾਰ ਬਿੱਲੂ, ਰਵੀ ਕੁਮਾਰ, ਰਣਧੀਰ ਸਿੰਘ ਧੀਰਾ, ਰਜਿੰਦਰ ਕੁਮਾਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *