ਬਿਰਧ ਆਸ਼ਰਮ ਵਿੱਖੇ ਗਣਤੰਤਰ ਦਿਵਸ ਮਨਾਇਆ

ਬੱਸੀ ਪਠਾਣਾਂ (ਉਦੇ ਧੀਮਾਨ ): ਬਿਰਧ ਆਸ਼ਰਮ ਬੱਸੀ ਪਠਾਣਾਂ ਵਿੱਖੇ 75ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਆਸ਼ਰਮ ਦੇ ਪ੍ਰਧਾਨ ਸੁਨੀਲ ਵੱਲੋ ਕੀਤੀ ਗਈ। ਇਸ ਮੌਕੇ ਸੁਨੀਲ ਰੈਨਾ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਦੇਸ਼ ਭਗਤੀ ਦੀ ਭਾਵਨਾ ਤੇ ਰਾਸ਼ਟਰ ਪ੍ਰੇਮ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਸੇਵਾ ਲਈ ਸਦਾ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਬਿਰਧ ਆਸ਼ਰਮ ਦੇ ਕੈਸ਼ੀਅਰ ਪ੍ਰਦੀਪ ਮਲਹੌਤਰਾ, ਸੈਕਟਰੀ ਵਿਸ਼ਾਲ ਗੁਪਤਾ, ਸਮਾਜ ਸੇਵੀ ਸਤਪਾਲ ਭਨੋਟ, ਵਿਨੋਦ ਸ਼ਰਮਾ,ਸਵਰਨ ਸਿੰਘ ਨਿਰਦੋਸ਼ੀ ਤੋਂ ਇਲਾਵਾ ਬਿਰਧ ਆਸ਼ਰਮ ਚ ਰਹਿਣ ਵਾਲੇ ਸਮੂਹ ਬਜ਼ੁਰਗ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ